ਚੰਡੀਗੜ੍ਹ, 15 ਨਵੰਬਰ 2019 - ਬਾਲੀਵੁੱਡ ਅਦਾਕਾਰ ਰਾਹੁਲ ਬੋਸ ਕੋਲੋਂ 2 ਕੇਲਿਆਂ ਬਦਲੇ 442 ਰੁਪਏ ਦਾ ਬਿੱਲ ਭੇਜੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਸੰਗੀਤਕਾਰ ਸ਼ੇਖਰ ਰਜਵਿਆਨੀ ਕੋਲੋਂ ਅਹਿਮਦਾਬਾਦ ਦੇ ਪੰਜ ਤਾਰਾ ਹੋਟਲ ਵੱਲੋਂ ਤਿੰਨ ਅੰਡਿਆਂ ਬਦਲੇ 1,672 ਰੁਪਏ ਦਾ ਬਿੱਲ ਭੇਜੇ ਜਾਣ ਦੀ ਚਰਚਾ ਛਿੜ ਗਈ ਹੈ।
ਵਿਸ਼ਾਲ ਨੇ ਟਵਿੱਟਰ 'ਤੇ ਪੋਸਟ ਸਾਂਝੀ ਕਿਤੀ ਜਿਸ 'ਚ ਉਸ ਵੱਲੋਂ ਤਿੰਨ ਅੰਡਿਆਂ ਲਈ ਅਹਿਮਦਾਬਾਦ ਦੇ ਹਿਆਤ ਰੀਜੈਂਸੀ ਹੋਟਲ ਨੇ 1,672 ਰੁਪਏ ਦਾ ਬਿੱਲ ਦੇ ਦਿੱਤਾ।
ਸੰਗੀਤਕਾਰ ਸ਼ੇਖਰ ਰਜਵਿਆਨੀ
ਤੁਹਾਨੂੰ ਚੇਤੇ ਕਰਾ ਦਈਏ ਕਿ ਇਸੇ ਸਾਲ ਦੇ ਜੁਲਾਈ ਮਹੀਨੇ ਵਿੱਚ, ਅਦਾਕਾਰ ਰਾਹੁਲ ਬੋਸ ਨੇ ਵੀ ਚੰਡੀਗੜ੍ਹ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਦੋ ਕੇਲਿਆਂ ਬਦਲੇ ਬੇਲੋੜਾ ਬਿੱਲ ਭੇਜਣ ਲਈ ਹੈਰਾਨੀ ਜਤਾਈ ਸੀ ਸੋਸ਼ਲ ਮੀਡੀਆ 'ਤੇ ਇਸ ਖਬਰ ਦੀ ਖੂਬ ਚਰਚਾ ਛਿੜ ਗਈ ਸੀ।