ਹਰਦਮ ਮਾਨ
ਲੁਧਿਆਣਾ, 15 ਨਵੰਬਰ 2019 - ਗੌਰਮਿੰਟ ਕਾਲਜ ਲੁਧਿਆਣਾ (ਬੁਆਏਜ਼ ਐਂਡ ਗਰਲਜ਼) ਦਾ ਸਾਂਝਾ ਸਲਾਨਾ ਸਮਾਰੋਹ 17 ਨਵੰਬਰ 2019 (ਐਤਵਾਰ) ਨੂੰ ਸ਼ਾਮ 6 ਵਜੇ ਬੰਬੇ ਬੈਂਕੁਇਟ ਹਾਲ, 7475 135 ਸਟਰੀਟ, ਸਰੀ ਵਿਖੇ ਹੋਵੇਗਾ ਅਤੇ ਇਸ ਵਾਰ ਇਹ ਸਮਾਰੋਹ ਕਾਲਜ ਦੇ 100ਵੇਂ ਵਰ੍ਹੇ ਨੂੰ ਸਮੱਰਪਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਰਣਧੀਰ ਢਿੱਲੋਂ ਨੇ ਦੱਸਿਆ ਹੈ ਕਿ ਗੌਰਮਿੰਟ ਕਾਲਜ ਲੁਧਿਆਣਾ ਦੀ ਸਥਾਪਨਾ 1920 ਵਿਚ ਹੋਈ ਸੀ ਅਤੇ ਇਸ ਸਾਲ ਕਾਲਜ ਦਾ ਸ਼ਤਾਬਦੀ ਵਰ੍ਹਾ ਹੈ ਜੋ ਇਸ ਦੇ ਪੁਰਾਣੇ ਵਿਦਿਆਰਥੀਆਂ, ਪ੍ਰੋਫੈਸਰਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਸ ਸ਼ਤਾਬਦੀ ਸਮਾਗਮ ਦੌਰਾਨ ਵਿਦਿਆਰਥੀ ਕਾਲਜ ਸਮੇਂ ਦੀਆਂ ਆਪਣੀਆਂ ਪੁਰਾਣੀਆ ਯਾਦਾਂ ਸਾਂਝੀਆਂ ਕਰਨਗੇ, ਗੀਤ-ਸੰਗੀਤ, ਗਿੱਧਾ, ਭੰਗੜਾ, ਡਾਂਸ, ਮਨੋਰੰਜਨ ਅਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਾਲਜ ਦੇ ਸਾਰੇ ਸਾਬਕਾ ਵਿਦਿਆਰਥੀਆਂ, ਵਿਦਿਆਰਥਣਾਂ ਅਤੇ ਪ੍ਰੋਫੈਸਰ ਸਾਹਿਬਾਨ ਨੂੰ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਦਾ ਨਿੱਘਾ ਸੱਦਾ ਦਿੱਤਾ ਹੈ। ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਰਣਧੀਰ ਢਿੱਲੋਂ 604-315-2525 ਜਾਂ ਕੁਲਦੀਪ ਗਿੱਲ 604-551-4441 ਨਾਲ ਸੰਪਰਕ ਕੀਤਾ ਜਾ ਸਕਦਾ ਹੈ।