ਰਜਨੀਸ਼ ਸਰੀਨ
ਨਵਾਂਸ਼ਹਿਰ, 15 ਨਵੰਬਰ 2019 - ਸਰਕਾਰੀ ਪ੍ਰਾਇਮਰੀ ਸਕੂਲ ਕੰਗ ਵਿਖੇ ਬਲਾਕ ਔੜ ਦੇ ਸਾਰੇ ਸਕੂਲਾਂ ਮੁਖੀਆਂ ਦੀ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਵਿਸ਼ੇਸ਼ ਮੀਟਿੰਗ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ ਛੋਟੂ ਰਾਮ, ਬਲਾਕ ਪ੍ਰਾਇਮਰੀ ਅਫਸਰ ਸੁਨੀਤਾ ਰਾਣੀ, ਸਮਾਰਟ ਕੋਆਰਡੀਨੇਟਰ ਬਲਜਿੰਦਰ ਸਿੰਘ ਵਿਰਕ, ਰਵਿੰਦਰ ਸੂਰਾਪੁਰੀ, ਪੜ੍ਹੋ ਪੰਜਾਬ ਕੋਆਰਡੀਨੇਟਰ ਸਤਨਾਮ ਸਿੰਘ, ਬੀ.ਐਮ. ਟੀ. ਬਿਕਰਮਜੀਤ ਸਿੰਘ ਨੇ ਸਕੂਲਾਂ ਨੂੰ ਐੱਨ. ਆਰ. ਆਈ. , ਦਾਨੀ ਸੱਜਣਾਂ, ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਸੈਲਫ ਮੇਡ ਸਮਾਰਟ ਸਕੂਲ ਬਨਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਔੜ ਬਲਾਕ ਵਿੱਚ ਸਕੂਲਾਂ ਨੂੰ ਸਮਾਰਟ ਬਨਾਉਣ ਵਾਲੇ ਅਧਿਆਪਕਾਂ ਜਗਦੀਸ਼ ਪਾਲ ਲੋਧੀਪੁਰ ਸਕੂਲ, ਵਿਨੀਤਾ ਰਾਣੀ ਦਰੀਆ ਪੁਰ, ਮਨਜਿੰਦਰ ਕੌਰ ਬਜੀਦਪੁਰ, ਪ੍ਰਿਆ ਡੋਡਾ ਕੰਗ, ਸੰਗੀਤਾ ਸ਼ਰਮਾ ਘਟਾਰੋਂ, ਰਾਜਵਿੰਦਰ ਕੌਰ ਨਾਗਰਾ ਰਾਹੋਂ(ਕੁੜੀਆਂ), ਮੀਨਾ ਕੁਮਾਰੀ ਭਾਰਟਾ ਕਲਾਂ, ਹਰਮੇਸ਼ ਲਾਲ ਬੈਰਸੀਆਂ, ਨਿਰਮਲ ਕੌਰ ਮੁਸਾਪੁਰ, ਬਲਰਾਜ ਸਿੰਘ ਰਾਹੋਂ (ਲੜਕੇ) ਅਤੇ ਗੜੀ ਭਾਰਟੀ ਸਕੂਲ ਦੇ ਅਧਿਆਪਕ ਰਾਜ ਕੁਮਾਰ ਵਲੋਂ ਨਿੱਜੀ ਤੌਰ ਤੇ ਸਕੂਲ ਵਿੱਚ ਐੱਲ. ਈ. ਡੀ. ਲਗਾਉਣ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।