ਨਵੀਂ ਦਿੱਲੀ, 15 ਨਵੰਬਰ 2019 - ਦਿੱਲੀ ਦੀਆਂ ਜ਼ਿਲ੍ਹਾਂ ਅਦਾਲਤਾਂ ਦੇ ਵਕੀਲਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਹੁਣ ਵਕੀਲ ਕੱਲ੍ਹ (ਸ਼ਨੀਵਾਰ) ਤੋਂ ਆਪਣੇ ਕੰਮ 'ਤੇ ਪਰਤਣਗੇ। ਤੁਹਾਨੂੰ ਦੱਸ ਦੇਈਏ ਕਿ ਤੀਸ ਹਜ਼ਾਰੀ ਅਦਾਲਤ 'ਚ ਹੋਈ ਪੁਲਿਸ ਅਤੇ ਵਕੀਲਾਂ ਵਿਚਾਕਰ ਹੋਈ ਝੜਪ ਤੋਂ ਬਾਅਦ, ਵਕੀਲ ਪੁਲਿਸ ਕਰਮਚਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਅਤੇ 4 ਨਵੰਬਰ ਤੋਂ ਹੜਤਾਲ 'ਤੇ ਸਨ। ਅੱਜ (ਸ਼ੁੱਕਰਵਾਰ) ਦਿੱਲੀ ਜ਼ਿਲ੍ਹਾ ਬਾਰ ਕੋਰਾਡੀਨੇਸ਼ਨ ਕਮੇਟੀ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਕੀਲ ਸ਼ਨੀਵਾਰ ਤੋਂ ਆਪਣੇ ਕੰਮ 'ਤੇ ਪਰਤਣਗੇ।
ਸ਼ੁੱਕਰਵਾਰ ਨੂੰ ਦਿੱਲੀ ਦੀ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਜਦੋਂ ਤੱਕ ਤੀਸ ਹਜ਼ਾਰੀ ਹਿੰਸਾ ਮਾਮਲੇ ਦੀ ਨਿਆਇਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਪੁਲਿਸ ਕਰਮਚਾਰੀਆਂ ਨੂੰ ਵੀ ਗ੍ਰਿਫਤਾਰੀ 'ਤੇ ਵੀ ਰੋਕ ਲਾ ਦਿੱਤੀ ਹੈ।