-261 ਖ਼ੂਨਦਾਨੀਆਂ ਨੇ ਕੀਤਾ ਖ਼ੂਨ ਦਾਨ
-ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰਨਾ ਸ਼ਲਾਘਾਯੋਗ: ਡਿਪਟੀ ਕਮਿਸ਼ਨਰ
ਪਟਿਆਲਾ, 15 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਰਹਿਨੁਮਾਈ ਹੇਠ ਦੀ ਰੈਵਨਿਊ ਪਟਵਾਰ/ਕਾਨੂੰਗੋ ਯੂਨੀਅਨ ਤਹਿਸੀਲ ਪਟਿਆਲਾ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ। ਇਸ ਕੈਂਪ ਦਾ ਰਸਮੀ ਉਦਾਘਟਨ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਪਟਵਾਰੀ ਵੱਲੋਂ ਖ਼ੁਦ ਖ਼ੂਨਦਾਨ ਕਰਨ ਨਾਲ ਹੋਇਆ।
ਇਸ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰਨਾ ਸ਼ਲਾਘਾਯੋਗ ਹੈ। ਇਹ ਇੱਕ ਅਜਿਹਾ ਦਾਨ ਹੈ ਜਿਸ ਨਾਲ ਮਨੁੱਖੀ ਜਿੰਦਗੀਆਂ ਬਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਦੇ ਕੰਮਾਂ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਤੇ ਐਚ. ਡੀ. ਐਫ. ਸੀ. ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ, ਅਮਰ ਹਸਪਤਾਲ ਬਲੱਡ ਬੈਂਕ ਤੇ ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ ਦੀਆਂ ਟੀਮਾਂ ਨੇ 261 ਯੂਨਿਟ ਖ਼ੂਨ ਇਕੱਤਰ ਕੀਤਾ।
ਕੈਂਪ ਵਿਚ ਦੌਰਾਨ ਤਹਿਸੀਲਦਾਰ ਰਣਜੀਤ ਸਿੰਘ, ਸੰਜੀਵ ਗੌੜ ਸਬ-ਰਜਿਸਟਰਾਰ ਪਟਿਆਲਾ, ਕ੍ਰਿਸ਼ਨ ਕੁਮਾਰ ਦੱਤਾ ਨਾਇਬ ਤਹਿਸੀਲਦਾਰ, ਅਮਰੀਕ ਸਿੰਘ, ਗੌਰਵ ਬਾਂਸਲ ਸਨੌਰ, ਰਾਜੇਸ਼ ਆਹੁਜਾ, ਪਵਨ ਕੁਮਾਰ, ਜਸਪਾਲ ਸਿੰਘ, ਪਵਨਦੀਪ ਸਿੰਘ (ਸਾਰੇ ਕਾਨੂੰਨਗੋ), ਮੋਟੀਵੇਟਰ ਹਰਦੀਪ ਸਿੰਘ ਸਨੌਰ, ਕਰਮਪਾਲ ਸਿੰਘ, ਅੰਕਿਤ ਮਿੱਤਲ, ਰੁਪਿੰਦਰ ਸਿੰਘ, ਕਮਲਜੀਤ ਸ਼ਰਮਾ, ਭੁਪਿੰਦਰ ਸਿੰਘ, ਸਤਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੰਤੋਸ਼ ਕੁਮਾਰ ਪਾਤੜਾਂ, ਕੁਲਵੰਤ ਸਿੰਘ, ਟਹਿਲ ਸਿੰਘ, ਪਿਸ਼ੌਰਾ ਸਿੰਘ, ਰਾਜੀਵ ਕੁਮਾਰ, ਅਵਤਾਰ ਸਿੰਘ, ਨਵਦੀਪ ਕੌਰ, ਬੇਅੰਤ ਕੌਰ, ਐਡਵੋਕੇਟ ਸੁਨੀਤਾ ਕਥੂਰੀਆ ਪ੍ਰਧਾਨ ਬਾਰ ਐਸੋਸੀਏਸ਼ਨ ਮਿੰਨੀ ਸਕੱਤਰੇਤ ਪਟਿਆਲਾ, ਐਚ. ਡੀ. ਐਫ. ਸੀ. ਬੈਂਕ ਤੋਂ ਨਵਨੀਤ ਗੋਇਲ, ਅਨੁਜ ਵਰਮਾ, ਸੰਦੀਪ ਸ਼ਰਮਾ, ਗੁਰਬਚਨ ਸਿੰਘ, ਰਾਮ ਸਿੰਘ, ਕਰਨ ਸਿੰਘ ਜੌਲੀ, ਮਲਕੀਤ ਸਿੰਘ ਬੋਲੜ ਕਲਾਂ ਆਦਿ ਨੇ ਵਧ ਚੜ੍ਹ ਕੇ ਸਹਿਯੋਗ ਦਿੱਤਾ।