ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 16 ਨਵੰਬਰ¸ਚੰਡੀਗੜ• ਵਿਖੇ ਨੌਕਰੀ ਕਰਦੇ ਸੀ. ਆਰ. ਪੀ. ਐਫ਼. ਦੇ ਇਕ ਅਧਿਕਾਰੀ ਦੀ ਇੱਥੇ ਕੋਟ ਖਾਲਸਾ ਵਿਖੇ ਰਹਿੰਦੀ ਪਤਨੀ ਦੇ ਅੰਨ•ੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ, ਇਸ ਮਾਮਲੇ 'ਚ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਪਤੀ ਹੀ ਨਿਕਲਿਆ ਹੈ ਜਿਸ ਵਲੋਂ ਕਿਸੇ ਹੋਰ ਔਰਤ ਦੇ ਇਸ਼ਕ ਦੇ ਚੱਕਰ 'ਚ ਡੱਬਵਾਲੀ (ਹਰਿਆਣਾ) ਦੇ ਇਕ ਡੇਰੇਦਾਰ ਬਾਬੇ ਦੀ ਮਦਦ ਨਾਲ ਉਸ ਦੇ 2 ਚੇਲਿਆਂ ਪਾਸੋਂ ਫ਼ਿਰੌਤੀ ਦੇ ਕੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ। ਪੁਲਿਸ ਵਲੋਂ ਮ੍ਰਿਤਕਾ ਦੇ ਪਤੀ, ਉਸ ਦੀ ਸਾਥੀ ਔਰਤ ਤੇ ਡੇਰੇਦਾਰ ਬਾਬੇ ਨੂੰ ਗ੍ਫ਼ਿਤਾਰ ਕਰ ਲਿਆ ਹੈ, ਜਦੋਂ ਕਿ ਉਸ ਦੇ ਦੋਵਾਂ ਚੇਲਿਆਂ ਦੀ ਭਾਲ ਜਾਰੀ ਹੈ। ਇਹ ਖੁਲਾਸਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਕਰਦਿਆਂ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਗੁਰਮਿੰਦਰ ਸਿੰਘ, ਔਰਤ ਵੀਰਪਾਲ ਕੌਰ ਵਾਸੀ ਅਰਬਨ ਸਟੇਟ ਫ਼ੇਜ਼-2 ਜਲੰਧਰ, ਬਾਬਾ ਗੁਰਵਿੰਦਰ ਸਿੰਘ ਉਰਫ਼ ਗੋਰਾ ਉਰਫ ਨਿੱਕੂ ਦਾਸ ਵਾਸੀ ਡੱਬਵਾਲੀ (ਹਰਿਆਣਾ) ਵਜੋਂ ਹੋਈ ਹੈ। ਜਦੋਂ ਕਿ ਦੋਵੇਂ ਚੇਲਿਆਂ ਦੀ ਸ਼ਨਾਖਤ ਸੁਖਦੀਪ ਸਿੰਘ ਉਰਫ ਜੇ.ਪੀ. ਵਾਸੀ ਪਿੰਡ ਮਸੀਤਾਂ ਡਬੱਵਾਲੀ ਤੇ ਦੇਸਾ ਸਿੰਘ ਵਾਸੀ ਸੇਖਵਾਂ ਜ਼ਿਲ•ਾ ਬਠਿੰਡਾ ਦੀ ਭਾਲ ਜਾਰੀ ਹੈ ।
ਉਨ•ਾਂ ਦੱਸਿਆ ਕਿ ਬੀਤੇ 13 ਨਵੰਬਰ ਨੂੰ ਇਲਾਕਾ ਕੋਟ ਖਾਲਸਾ ਦੇ ਮੁਹੱਲਾ ਨਿਊ ਆਜ਼ਾਦ ਨਗਰ ਵਿਖੇ ਬਲਜੀਤ ਕੌਰ ਉਰਫ ਰੂਪ ਦਾ ਗੱਲ ਘੁੱਟ ਕੇ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਸੀ। ਉਨ•ਾਂ ਦੱਸਿਆ ਕਿ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਦੀ ਪੁਲਿਸ ਵਲੋਂ ਇਸ ਅੰਨ•ੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਜਿਸ ਉਪਰੰਤ ਇਹ ਖੁਲਾਸਾ ਹੋਇਆ ਕਿ ਮ੍ਰਿਤਕ ਦਾ ਪਤੀ ਸੀ.ਆਰ.ਪੀ.ਐਫ. 85 ਬਟਾਲੀਅਨ ਚੰਡੀਗੜ• ਵਿਚ ਬਤੌਰ ਇੰਸਪੈਕਟਰ ਨੌਕਰੀ ਕਰਦਾ ਹੈ ਤੇ ਉਸ ਦੇ ਆਪਣੀ ਮ੍ਰਿਤਕਾ ਪਤਨੀ ਬਲਜੀਤ ਕੌਰ ਨਾਲ ਅਣਬਣ ਸੀ ਤੇ ਇਸ ਇੰਸਪੈਕਟਰ ਦੇ ਜਲੰਧਰ ਦੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਸਬੰਧ ਸਨ ਜਿਸ ਕਾਰਨ ਉਸਦਾ ਆਪਣੀ ਪਤਨੀ ਨਾਲ ਆਪਸ 'ਚ ਬੋਲਚਾਲ ਵੀ ਨਹੀਂ ਸੀ । ਦੂਜੇ ਪਾਸੇ ਇਸ ਵਿਅਕਤੀ ਤੇ ਉਸ ਦੀ ਸਾਥਣ ਔਰਤ ਦੀ ਪਿੰਡ ਮਸੀਤਾਂ ਡੱਬਵਾਲੀ (ਹਰਿਆਣਾ) 'ਚ ਡੇਰਾ ਬਣਾ ਕੇ ਬੈਠੇ ਇਕ ਬਾਬੇ ਡੇਰੇਦਾਰ ਨਾਲ ਵੀ ਜਾਣ ਪਹਿਚਾਣ ਸੀ ਅਤੇ ਜੋ ਆਪਣੇ ਆਪ ਨੂੰ ਬਾਬਾ (ਸੰਤ) ਵੀ ਅਖਵਾਉਂਦਾ ਸੀ ਜਦੋਂ ਇਸ ਅਧਿਕਾਰੀ ਤੇ ਉਸ ਦੀ ਸਾਥੀ ਔਰਤ ਨੇ ਡੇਰੇਦਾਰ ਨਾਲ ਉਸ ਦੀ ਪਤਨੀ ਤੋਂ ਖਹਿੜਾ ਛੁਡਵਾਉਣ ਦੀ ਗੱਲ ਕੀਤੀ ਤਾਂ ਬਾਬੇ ਨੇ ਆਪਣੇ 2 ਚੇਲਿਆਂ ਦੇਸਾ ਤੇ ਜੇ. ਪੀ. ਨੂੰ ਇਸ ਕਤਲ ਬਾਰੇ ਫ਼ਿਰੌਤੀ ਦੇਣ ਦਾ ਵਾਅਦਾ ਕਰਕੇ ਤਿਆਰ ਕਰ ਲਿਆ। ਉਨ•ਾਂ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀਆਂ ਤੇ ਔਰਤ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਫਰਾਰ ਹੋਏ ਦੋਵੇਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।