← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 16 ਨਵੰਬਰ 2019 : ਪਿਛਲੇ ਦਿਨੀਂ ਪੰਜਾਬ ਰਾਜ ਖੇਡ ਵਿਭਾਗ ਵੱਲੋਂ ਫਿਰੋਜ਼ਪੁਰ ਵਿਖੇ ਰਾਜ ਪੱਧਰ ਦੀਆਂ ਤਾਈਕਵਾਂਡੋ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਦਸ਼ਮੇਸ਼ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ ਦੀ ਗਿਆਰ੍ਹਵੀ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੀ ਝੋਲੀ ਸੋਨੇ ਦਾ ਮੈਡਲ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਡਾ. ਜਸਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੂਲ ਦੀ ਗਿਆਰ੍ਹਵੀ ਜਮਾਤ ਦੀ ਵਿਦਿਆਰਥਣ ਅਨਮੋਲ ਪ੍ਰੀਤ ਨੇ ਤਾਈਕਵਾਂਡੋ ਵਿਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਾਈਕਵਾਂਡੋ ਦੇ ਅੰਡਰ-19 ਕੈਟਾਗਿਰੀ ਦੇ ਅੰਡਰ-53 ਕਿਲੋ ਭਾਰ ਵਿਚ ਲੜਕੀਆ ਦੀ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨਮੋਲ ਪ੍ਰੀਤ ਨੇ ਪਿਛਲੇ ਸਾਲ ਸੀਬੀਐੱਸਈ ਵੱਲੋਂ ਕਰਵਾਏ ਗਏ ਤਾਈਕਵਾਂਡੋ ਦੇ ਮੁਕਾਬਲਿਆਂ ਵਿਚ ਚੰਡੀਗੜ ਵਿਚ ਵੀ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਸੀ। ਇਹ ਲੜਕੀ ਲੜਕੀਆ ਦੇ ਸੀਨੀਅਰ ਗਰੁੱਪ ਦੀਆਂ ਤਾਈਕਵਾਂਡੋ ਖੇਡਾਂ ਵਿਚ ਰਾਸ਼ਟਰੀ ਪੱਧਰ ਮੁਕਾਬਲਿਆਂ ਵਿਚ ਭਾਗ ਲਵੇਗੀ। ਇਸ ਮੌਕੇ ਸਕੂਲ ਵੱਲੋਂ ਅਨਮੋਲ ਪ੍ਰੀਤ ਨੂੰ ਸਨਮਾਨਿਤ ਕੀਤਾ ਗਿਆ।
Total Responses : 189