← ਪਿਛੇ ਪਰਤੋ
ਕਰਾਚੀ, ਪਾਕਿਸਤਾਨ 16 ਨਵੰਬਰ 2019 : ਪਾਕਿਸਤਾਨ ਵਿੱਚ ਪਿਛਲੇ ਲੰਬੇ ਸਮੇਂ ਤੋਂ ਟਾਈਫ਼ਾਈਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਸਾਲ 2017 ਵਿੱਚ ਪਾਕਿਸਤਾਨ ਵਿੱਚ 63% ਟਾਈਫ਼ਾਈਡ ਦੇ ਕੇਸ ਸਾਹਮਣੇ ਆਏ। ਟਾਈਫ਼ਾਈਡ ਨਾਲ਼ ਹੋਈਆਂ 70% ਮੌਤਾਂ ਵਿੱਚ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਸੀ। ਪਾਕਿਸਤਾਨੀ ਅਖ਼ਬਾਰ "ਡਾਨ" ਨੇ ਅਮਰੀਕਾ ਸਰਕਾਰ ਦੀ ਇਕ ਰਿਪੋਰਟ ਦੇ ਹਵਾਲੇ ਨਾਲ਼ ਲਿਖਿਆ ਕਿ ਸਾਲ 2006 ਤੋਂ 15 ਦੌਰਾਨ 79% ਅਮਰੀਕੀ ਟੂਰਿਸਟ ਜੋ ਪਾਕਿਸਤਾਨ ਤੋਂ ਆਪਣੇ ਵਤਨ ਨੂੰ ਵਾਪਸ ਗਏ ਤਾਂ ਟਾਈਫ਼ਾਈਡ ਬੁਖ਼ਾਰ ਨਾਲ਼ ਗਏ ਸਨ। "ਮੈਡੀਕਲ ਐਕਸਪ੍ਰੈੱਸ" ਦੇ ਮੁਤਾਬਿਕ 2017 ਤੋਂ ਹੁਣ ਤੱਕ ਸਿੰਧ ਸੂਬੇ ਵਿੱਚ ਹੀ 10,000 ਟਾਈਫ਼ਾਈਡ ਦੇ ਕੇਸ ਰਜਿਸਟਰਡ ਹੋਏ ਸਨ। ਪਾਕਿਸਤਾਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਹੁਣ "ਟਾਈਫ਼ਾਈਡ ਕੰਜੁਗੇਟ ਵੈਕਸੀਨ" (ਟੀਵੀਸੀ) ਲਾਂਚ ਕਰਨ ਵਾਲ਼ਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਹੈ। ਪਾਕਿਸਤਾਨੀ ਅਖ਼ਬਾਰ "ਦੀ ਨਿਊਜ਼ ਇੰਟਰਨੈਸ਼ਨਲ" ਦੇ ਮੁਤਾਬਿਕ ਵੈਕਸੀਨ ਲਾਂਚ ਕਰਨ ਦੇ ਨਾਲ਼ ਹੀ ਪਾਕ ਸਰਕਾਰ, ਦੋ ਹਫ਼ਤਿਆਂ ਦੀ ਮੁੰਹਿਮ "ਗਵੀ ਵੈਕਸੀਨ ਅਲਾਇੰਸ" ਦੇ ਸਹਿਯੋਗ ਨਾਲ਼ ਸਿੰਧ ਸੂਬੇ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁੰਹਿਮ ਦੇ ਰਾਹੀਂ 10.1 ਮਿਲੀਅਨ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ ਜਿਨ੍ਹਾਂ ਦੀ ਉਮਰ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਹੋਵੇਗੀ। "ਮੈਡੀਕਲ ਐਕਸਪ੍ਰੈੱਸ" ਦੇ ਮੁਤਾਬਿਕ ਇਹ ਵੈਕਸੀਨ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਪ੍ਰਮਾਣਿਤ ਕੀਤੀ ਗਈ ਹੈ।
Total Responses : 189