← ਪਿਛੇ ਪਰਤੋ
ਰੂਪਨਗਰ, 16 ਨਵੰਬਰ 2019 - ਜੰਗਲ 'ਚ ਭਟਕਦਾ ਹੋਇਆ ਇੱਕ ਤੇਂਦੂਆ ਰੂਪਨਗਰ ਦੇ ਪਿੰਡ ਸਰਸਾ ਨੰਗਲ 'ਵ ਦਾਖਿਲ ਹੋਇਆ। ਜਿਸ ਤੋਂ ਬਾਅਦ ਤੇਂਦੂਆ ਇੱਕ ਘਰ 'ਚ ਵੜ ਗਿਆ। ਖੁਸ਼ਕਿਸਮਤੀ ਦੀ ਗੱਲ ਰਹੀ ਕਿ ਘਰ 'ਚ ਵੜਨ ਸਮੇਂ ਘਰ ਦੀ ਇੱਕ ਬਜ਼ੁਰਗ ਔਰਤ ਨੇ ਤੇਂਦੂਏ ਨੂੰ ਦੇਖ ਲਿਆ ਅਤੇ ਘਰ ਦੇ ਸਾਰੇ ਜੀਆਂ ਨੂੰ ਇੱਕ ਕੰਰੇ 'ਚ ਬੰਦ ਕਰ ਲਿਆ ਜਿਸ ਤੋਂ ਬਾਅਦ ਜਦੋਂ ਤੇਂਦੂਆ ਘਰ ਦੇ ਦੂਜੇ ਕਮਰੇ 'ਚ ਦਾਖਿਲ ਹੋਇਆ ਤਾਂ ਉਕਤ ਬਜ਼ੁਰਗ ਔਰਤ ਨੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਉਸ ਸਮੇਂ ਘਰ ਦੋ ਬੱਚੇ ਅਤੇ ਚਾਰ ਔਰਤਾਂ ਘਰ 'ਚ ਮੌਜੂਦ ਸਨ। ਘਰ ਦੀ ਬਜ਼ੁਰਗ ਔਰਤ ਦੀ ਫੁਰਤੀ ਨੇ ਕਿਸੇ ਅਣਹੋਣੀ ਘਟਨਾ ਨੂੰ ਹੋਣ ਤੋਂ ਟਾਲ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਜੰਗਲਾਤ ਮਹਿਕਮੇ ਅਧਿਕਾਰੀਆਂ ਵੱਲੋਂ ਤੇਂਦੂਏ ਦੇ ਬੇਹੋਸੀ ਦਾ ਟੀਕਾ ਲਗਾ ਕੇ ਉਸ ਨੂੰ ਫੜ ਲਿਆ। ਹੁਣ ਬਾਅਦ 'ਚ ਜੰਗਲਾਤ ਮਹਿਕਮੇ ਵੱਲੋਂ ਦੁਬਾਰਾ ਫਿਰ ਤੋਂ ਤੇਂਦੂਏ ਨੂੰ ਜੰਗਲ 'ਚ ਛੱਡ ਦਿੱਤਾ ਜਾਵੇਗਾ।
Total Responses : 189