ਦਲਿਤ ਨੌਜਵਾਨ ਜਗਮੇਲ ਸਿੰਘ ਦਾ ਕਤਲ
ਦਰਦਨਾਕ, ਸ਼ਰਮਨਾਕ ਅਤੇ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ : ਡਾ. ਦਿਆਲ, ਗੁਲਜ਼ਾਰ ਗੋਰੀਆ
ਲੁਧਿਆਣਾ, 17 ਨਵੰਬਰ, 2019 : ਡਾ. ਜੋਗਿੰਦਰ ਸਿੰਘ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਅਤੇ ਕਾ. ਗੁਲਜ਼ਾਰ ਸਿੰਘ ਗੋਰੀਆ ਜਨਰਲ ਸਕੱਤਰ ਭਾਰਤੀਆ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜ਼ਵਾਨ ਜਗਮੇਲ ਸਿੰਘ ਦੀ ਪਿੰਡ ਦੇ ਹੀ ਗੁੰਡਿਆਂ ਰਾਹੀਂ ਵਹਿਸ਼ੀਆਨਾ ਤਰੀਕੇ ਨਾਲ ਕੀਤੀ ਹੱਤਿਆ ਦੀ ਸਖਤ ਤੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਦਰਦਨਾਕ ਤੇ ਸ਼ਰਮਨਾਕ ਕਾਰਾ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਹੈ ।
ਇਨ•ਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਪੀੜ•ਤ ਗਰੀਬ ਪਰਿਵਾਰ ਨੂੰ 50 ਲੱਖ ਰੁਪਏ ਸਹਾਇਤ ਅਤੇ ਵਿਧਵਾ ਮਨਜੀਤ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । ਉਹਨਾਂ ਇਹ ਵੀ ਕਿਹਾ ਘਟਨਾ ਦੇ ਪਿੱਛੇ ਪਿੰਡ ਵਿਚ ਹੀ ਇਨ•ਾ ਦਾ ਮਾਮੂਲੀ ਝਗੜਾ ਸੀ ਜਿਹੜਾ ਨਜੀਠਿਆ ਗਿਆ । ਬਾਅਦ ਵਿਚ ਦੋਸ਼ੀ ਪਰਿਵਾਰ ਨੇ ਜਗਮੇਲ ਸਿੰਘ ਨੂੰ ਘਰ ਬੁਲਾ ਕੇ ਵਹਿਸ਼ੀਆਨਾ ਤਰੀਕੇ ਨਾਲ ਕੁੱਟਮਾਰ ਕਰਕੇ ਛੱਡ ਦਿੱਤਾ ਅਤੇ ਪਿਆਸ ਲੱਗਣ 'ਤੇ ਇਸਦਾ ਪਿਸ਼ਾਬ ਧੱਕੇ ਨਾਲ ਪਿਲਾਇਆ । ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਅਤੇ ਪੁਲਿਸ ਤੇ ਪ੍ਰਸ਼ਾਸ਼ਨ ਵੱਲੋਂ ਵਕਤ ਸਿਰ ਕਾਰਵਾਈ ਨਾ ਕਰਨ ਕਰਕੇ ਇਸ ਨੌਜ਼ਵਾਨ ਦੀ ਪੀ.ਜੀ.ਆਈ. ਚੰਡੀਗੜ• ਵਿਖੇ ਦੋਵੇਂ ਲੱਤਾਂ ਕੱਟਣ ਤੋਂ ਬਾਅਦ ਮੌਤ ਹੋ ਗਈ । ਇਨ•ਾਂ ਆਗੂਆਂ ਨੇ ਕਿਹਾ ਕਿ ਜਗਮੇਲ ਸਿੰਘ ਇਨਸਾਫ ਦਿਵਾਉਣ ਲਈ ਜਿਹੜੀ ਐਕਸ਼ਨ ਕਮੇਟੀ ਬਣਾਈ ਹੈ ਉਸਦੀਆਂ ਮੰਗਾਂ ਦਾ ਇਹ ਸਮੱਰਥਨ ਕਰਦੇ ਹਨ । ਉਹਨਾਂ ਇਹ ਵੀ ਕਿਹਾ ਕਿ 18 ਨਵੰਬਰ ਨੂੰ ਇਕ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਵਫਦ ਇਸ ਪੀੜ•ਤ ਪਰਿਵਾਰ ਨੂੰ ਉਨ•ਾਂ ਦੇ ਘਰ ਮਿਲੇਗਾ ਅਤੇ ਇਨਸਾਫ ਦਿਵਾਉਣ ਲਈ ਹਰ ਮਦਦ ਕਰੇਗਾ । ਉਹਨਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਘਟਨਾ ਤੇ ਮਗਰਮੱਛ ਦੇ ਅੱਥਰੂ ਵਹਾਉਂਦੀ ਹੈ ਉਸਨੂੰ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਉਸਦੇ ਰਾਜ ਵਿਚ ਭੀੜਾਂ ਦੀ ਸ਼ਕਲ ਵਿਚ ਦਲਿਤਾਂ 'ਤੇ ਹਮਲੇ ਤੇਜ ਹੋਏ ਹਨ ਕਿਉਂਕਿ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ।