ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਸਾਬਕਾ ਵਿਸ਼ੇਸ਼ ਪ੍ਰਮੁੱਖ ਸਕੱਤਰ ਅਜੈ ਮਹਾਜਨ ਨੂੰ ਸਦਮਾ, ਪਿਤਾ ਰਵਿੰਦਰ ਮਹਾਜਨ ਦਾ ਦਿਹਾਂਤ
ਚੰਡੀਗੜ•, 17 ਨਵੰਬਰ, 2019 : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਜੈ ਮਹਾਜਨ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਰਵਿੰਦਰ ਕੁਮਾਰ ਮਹਾਜਨ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 18 ਨਵੰਬਰ ਦਿਨ ਸੋਮਵਾਰ ਨੂੰ ਚੰਡੀਗੜ• ਦੇ ਸੈਕਟਰ 25 ਸਥਿਤ ਸਮਸ਼ਾਨ ਘਾਟ ਵਿਚ ਕੀਤਾ ਜਾਵੇਗਾ। ਉਹਨਾਂ ਦੀ ਅੰਤਿਮ ਯਾਤਰਾ ਸ੍ਰੀ ਮਹਾਜਨ ਦੇ ਨਿਵਾਸ ਮਕਾਨ ਨੰਬਰ 4052, ਸੈਕਟਰ 68 ਮੁਹਾਲੀ ਤੋਂ 12.30 ਵਜੇ (ਸੋਮਵਾਰ ਨੂੰ) ਸ਼ੁਰੂ ਹੋਵੇਗੀ।