← ਪਿਛੇ ਪਰਤੋ
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਰਵਿਊ ਪਟੀਸ਼ਨ ਪਾਉਣ ਦਾ ਫੈਸਲਾ, 5 ਏਕੜ ਥਾਂ ਲੈਣ ਤੋਂ ਕੀਤੀ ਨਾਂਹ ਨਵੀਂ ਦਿੱਲੀ, 17 ਨਵੰਬਰ, 2019 : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅਯੁੱਧਿਆ ਵਿਵਾਦ ਮਾਮਲੇ ਵਿਚ ਆਏ ਫੈਸਲੇ 'ਤੇ ਸੁਪਰੀਮ ਕੋਰਟ ਵਿਚ ਰਵਿਊ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਹੈ। ਇਸ ਬਾਬਤ ਫੈਸਲਾ ਅੱਜ ਏ ਆਈ ਐਮ ਪੀ ਐਲ ਬੀ ਦੀ ਲਖਨਊ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਉਹ ਰਾਮਜਨਮਭੂਮੀ-ਬਾਬਰੀ ਮਸਜਿਦ ਵਿਵਾਦ 'ਤੇ 30 ਦਿਨਾਂ ਦੇ ਅੰਦਰ ਅੰਦਰ ਰਵਿਊ ਪਟੀਸ਼ਨ ਦਾਇਰ ਕਰੇਗੀ। ਇਸ ਨੇ ਇਹ ਵੀ ਆਖਿਆ ਹੈ ਕਿ ਉਹ ਫੈਸਲੇ ਅਨੁਸਾਰ ਮਸਜਿਦ ਦੀ ਉਸਾਰੀ ਲਈ ਉਸਨੂੰ ਦਿੱਤ ਜਾਣ ਵਾਲੀ ਪੰਜ ਏਕੜ ਥਾਂ ਨਹੀਂ ਲਵੇਗੀ । ਇਸਨੇ ਆਖਿਆ ਕਿ ਇਸਲਾਮਿਕ ਕਾਨੂੰਨ ਅਜਿਹੇ ਹਾਲਾਤ ਵਿਚ ਕਿਸੇ ਹੋਰ ਥਾਂ ਮਸਜਿਦ ਬਣਾਉਣ ਦੀ ਆਗਿਆ ਨਹੀਂ ਦਿੰਦਾ ਭਾਵੇਂ ਕਿ ਮੁਸਲਮਾਨ ਲਈ ਨਮਾਜ਼ ਅਦਾ ਕਰਨ ਵਾਲੇ ਮਸਜਿਦਾਂ ਜ਼ਰੂਰੀ ਹਨ।
Total Responses : 942