← ਪਿਛੇ ਪਰਤੋ
ਚੰਡੀਗੜ੍ਹ, 17 ਨਵੰਬਰ 2019 - ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਚੰਗਾਲੀਵਾਲਾ ਪਿੰਡ ਦੇ ਗਰੀਬ ਪਰਿਵਾਰ ਦੇ ਜਗਮੇਲ ਸਿੰਘ ਨਾਲ ਹੋਏ ਗੈਰ ਮਨੁੱਖੀ ਅੱਤਿਆਚਾਰ ਤੋਂ ਬਾਅਦ ਹੋਈ ਮੌਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵਕਾਲਤ ਕਰਦੇ ਹੋਏ ਆਖਿਆ ਕਿ ਇਹ ਘਟਨਾ ਬਹੁਤ ਸ਼ਰਮਨਾਕ ਕਾਰਾ ਹੈ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਦੇ ਅਨੁਸਾਰ ਸਮਾਜਿਕ ਬਰਾਬਰੀ ਦੀ ਜਿੰਦਗੀ ਜਿਊਣ ਦੀ ਸੋਚ ਅਪਨਾਉਣ ਦੀ ਲੋੜ ਹੈ। ਬਡਹੇੜੀ ਨੇ ਆਖਿਆ ਕਿ ਦਲਿਤਾਂ ਨੂੰ ਦੁਰਕਾਰਨ ਦੀ ਥਾਂ ਦਲਿਤ ਸ਼ਬਦ ਖਤਮ ਕਰਨ ਅਤੇ ਸਮਾਜ ਵਿੱਚ ਬਰਾਬਰੀ ਲਿਆਉਣ ਲਈ ਸੋਚਣ ਦੀ ਲੋੜ ਹੈ ਤਾਂ ਜੋ ਇਨਸਾਨ ਨੂੰ ਇਨਸਾਨ ਮੰਨਣ ਵਾਲੀ ਸੋਚ ਅਪਨਾਉਣ ਦੀ ਲੋੜ ਹੈ।
Total Responses : 942