- ਕੈਂਪ ਦੌਰਾਨ 161 ਯੂਨਿਟ ਖੂਨਦਾਨ
ਮਾਨਸਾ 17 ਨਵੰਬਰ 2019 - “ਚਲਦੇ ਫਿਲਦੇ ਟ੍ਰਿਊ ਬਲੱਡ ਪੰਪ” ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ.ਵੈਲਫੇਅਰ ਫੋਰਸ ਵਿੰਗ ਦੇ ਜ਼ਿਲ੍ਹਾ ਮਾਨਸਾ ਦੇ ਸੇਵਾਦਰਾ ਵੱਲੋਂ ਪਵਿੱਤਰ ਅਵਤਾਰ ਮਹਿਨੇ ਦੀ ਖੁਸ਼ੀ ਵਿੱਚ ਮਾਨਸਾ ਸਰਸਾ ਰੋਡ ਤੇ ਸਥਿਤ ਡੇਰਾ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।
ਖੂਨਦਾਨ ਕੈਂਪ ਦੀ ਸ਼ੁਰੂਆਤ ਡੇਰਾ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੇ ਸੇਵਾਦਾਰ ਨਛੱਤਰ ਇੰਸਾ, 45 ਮੈਬਰ ਸਟੇਟ ਕਮੇਟੀ ਅਤੇ ਸਾਧ ਸੰਗਤ ਵੱਲੋ ਪਵਿੱਤਰ ਨਾਰਾ ਅਤੇ ਅਰਦਾਸ ਬੋਲ ਕੇ ਕੀਤੀ ਗਈ। ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ਦੀ ਟੀਮ ਵੱਲੋਂ ਖੂਨ ਇੱਕਠਾ ਕੀਤਾ। ਇਸ ਮੌਕੇ ਨੌਜਵਾਨਾ ਤੋ ਲੈ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਸ਼ਰਧਾਲੂਆ ਖੂਨਦਾਨ ਕਰਨ ਲਈ ਪੁੱਜੇ।
ਸਾਧ ਸੰਗਤ ਵਿੱਚ ਖੂਨਦਾਨ ਨੂੰ ਲੈ ਕਿ ਜਜਬਾ ਵੇਖਦਿਆ ਹੀ ਬਣਦਾ ਸੀ। ਇਸ ਮੌਕੇ 'ਤੇ ਗੱਲਬਾਤ ਦੌਰਾਨ ਪਤਾ ਲੱਗਿਆ ਕੇ ਸ਼ਰਧਾਲੂ ਬਿੰਦਰ ਇੰਸਾ ਨੇ 51 ਵੀ ਵਾਰ, ਦਿਨੇਸ਼ ਇੰਸਾ 45 ਵੀ ਵਾਰ, ਬਲਕਾਰ ਇੰਸਾ 33 ਵੀ ਵਾਰ ਖੂਨਦਾਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕੈਂਪ ਪ੍ਰਬੰਧਕ 45 ਮੈਂਬਰ ਸਾਧ ਸੰਗਤ ਰਾਜਨੀਤਿਕ ਵਿੰਗ ਪਰਮਜੀਤ ਇੰਸਾ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਮਾਰਗ ਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਮਾਨਵਤਾ ਦੀ ਸੇਵਾ , ਸਹਾਇਤਾ ਲਈ ਹਮੇਸ਼ਾ ਹੀ ਖੂਨਦਾਨ ਕੈਂਪ ਲਗਾਉਂਦਾ ਆ ਰਿਹਾ ਹੈ ਅਤੇ ਲੋੜ ਅਨੁਸਾਰ ਭਵਿੱਖ ਵਿੱਚ ਹਮੇਸ਼ਾ ਤੱਤਪਰ ਰਹੇਗਾ।
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਪਿਛਲੇ ਕਰੀਬ ਡੇਢ ਦਹਾਕੇ ਤੋਂ ਲੋੜਵੰਦਾ ਲਈ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਤਹਿਤ ਲੱਖਾਂ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਖੂਨਦਾਨ ਦੇ ਖੇਤਰ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਤਿੰਨ ਗਿੰਨੀਜ ਬੁੱਕ ਵਰਲਡ ਰਿਕਾਰਡ, ਇੱਕ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੱਕ ਲਿਮਕਾ ਬੁੱਕ ਆਫ ਰਿਕਾਰਡ ਵੀ ਦਰਜ ਹਨ। ਖੂਨਦਾਨ ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਵਿੱਚ ਗਜਬ ਦਾ ਜੋਸ਼ ਵੇਖਿਆ ਗਿਆ। ਸਵੇਰੇ ਲਗਭਗ 10:30 ਵਜੇ ਸ਼ੁਰੂ ਹੋਏ ਕੈਂਪ ਵਿੱਚ ਜ਼ਿਲ੍ਹਾ ਮਾਨਸਾ ਦੇ ਸ਼ਰਧਾਲੂਆਂ ਵੱਲੋਂ 161 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਰਿਫਰੈਸਮੈਂਟ ਆਦਿ ਵੀ ਮੌਕੇ ਤੇ ਹੀ ਦਿੱਤੀ ਗਈ।
ਇਸ ਮੌਕੇ ਤੇ ਸਾਧ ਸੰਗਤ ਰਾਜਨੀਤਿਕ ਵਿੰਗ ਪਰਮਜੀਤ ਇੰਸਾ, ਅਵਤਾਰ ਇੰਸਾ, 45 ਮੈਂਬਰ ਪੰਜਾਬ ਨਾਨਕ ਇੰਸਾ , ਸੂਰਜਭਾਨ ਇੰਸਾ, 45 ਮੈਂਬਰ ਯੂਥ ਸਿੰਗਾਰਾ ਇੰਸਾ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ.ਐਸ. ਵੈਲਫੇਅਰ ਫੋਰਸ ਵਿੰਗ ਸਾਗਰ ਇੰਸਾ, ਜ਼ਿਲ੍ਹਾ ਜਿੰਮੇਵਾਰ ਖੂਨਦਾਨ ਸੰਮਤੀ ਦਿਨੇਸ਼ ਇੰਸਾ ਅਤੇ ਸਮੂਹ ਬਲਾਕਾਂ ਦੇ ਸਮੂਹ ਸੰਮਤੀਆ ਦੇ ਜਿੰਮੇਵਾਰ ਸਾਹਿਬਾਨ ਹਾਜ਼ਰ ਸਨ।