ਗੁਰਨਾਮ ਸਿੱਧੂ
ਫਿਰੋਜ਼ਪੁਰ 17 ਨਵੰਬਰ 2019 - 65ਵੀਂ ਪ੍ਰਾਇਮਰੀ ਵਿੰਗ ਦੀਆਂ ਜ਼ਿਲ੍ਹਾ ਸੰਗਰੂਰ ਖੇਡਾਂ ਚੱਲ ਰਹੀਆਂ ਹਨ ਵਿਚ ਫਿਰੋਜ਼ਪੁਰ ਦੇ ਲਗਭਗ 200 ਖਿਡਾਰੀਆਂ ਨੇ ਭਾਗ ਲਿਆ ਹੈ। ਤੈਰਾਕੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਮੈਡਲ ਜਿੱਤੇ, ਜਿਸ ਵਿਚ ਕਾਇਨਾ ਸ਼ਰਮਾ ਨੇ ਇਕ ਸੋਨੇ ਦਾ ਮੈਡਲ 100 ਮੀਟਰ ਫਰੀ ਵਿਚ, ਇਕ ਚਾਂਦੀ ਮੈਡਲ 200 ਮੀਟਰ ਆਈਐੱਮ ਚਾਂਦੀ, ਰਿਲੇਅ ਗੋਲਡ ਮੈਡਲ ,50 ਮੀਟਰ ਵਿਚ ਸੋਨੇ ਦਾ ਮੈਡਲ, ਫਰੀ ਰਿਲੇਅ ਵਿਚ ਸੋਨੇ ਦਾ ਮੈਡਲ, ਪਾਰੀ ਜਾਤ ਨੇ 50 ਮੀਟਰ ਬਰੈਸਟ ਵਿਚ ਚਾਂਦੀ, 200 ਮੀਟਰ ਆਈ ਐੱਮ ਵਿਚ ਤਾਂਬੇ ਮੈਡਲ, ਰਿਲੇਅ 4 ਗੁਣਾ 50 ਮੀਟਰ ਵਿਚ ਸੋਨੇ ਦਾ ਮੈਡਲ ਜਿੱਤਿਆ।
ਸਾਰਾ ਸ਼ਰਮਾ ਨੇ 50 ਮੀਟਰ ਬਰੈਸਟ ਵਿਚ ਤਾਂਬੇ, 50 ਮੀਟਰ ਫਰੀ ਸਟਾਈਲ ਵਿਚ ਤਾਂਬੇ, ਦਵੀਸ਼ਾ ਨੇ ਰਿਲੇਅ ਵਿਚ ਸੋਨੇ ਦਾ ਮੈਡਲ ਜਿੱਤਿਆ। ਸਵੀਮਿੰਗ ਦੀ ਪੰਜਾਬ ਪੱਧਰ ਤੇ ਓਵਰ ਆਲ ਟਰਾਫੀ ਫਿਰੋਜ਼ਪੁਰ ਦੀਆਂ ਕੁੜੀਆਂ ਦੇ ਹਿੱਸੇ ਆਈ। ਮੁੰਡਿਆਂ ਵਿਚ ਆਦਿੱਤਿਆ ਸ਼ਰਮਾ ਨੇ 50 ਮੀਟਰ ਬਟਰ ਫਲਾਈ ਵਿਚ ਤਾਂਬੇ ਮੈਡਲ ਜਿੱਤਿਆ। ਕੁਸ਼ਤੀ ਮੁਕਾਬਲੇ ਵਿਚ ਜੋਬਨਪ੍ਰੀਤ ਸਿੰਘ ਕੰਧਾਂਵਾਲੀ ਨੇ ਸੋਨੇ ਦਾ ਮੈਡਲ ਜਿੱਤਿਆ। ਸਰਕਲ ਇੰਚਾਰਜ ਬਲਕਾਰ ਸਿੰਘ ਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਖ ਵੱਖ ਈਵੈਂਟਸ ਵਿਚ ਬੱਚਿਆਂ ਨੇ 12 ਮੈਡਲ ਪੰਜਾਬ ਪੱਧਰ 'ਤੇ ਜਿੱਤੇ।
ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਫਿਰੋਜ਼ਪੁਰ ਜ਼ਿਲ੍ਹੇ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਤੈਰਾਕੀ ਕੋਚ ਗਗਨ ਮਾਟਾ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਰੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ, ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ, ਲਖਵਿੰਦਰ ਸਿੰਘ ਏਈਓ ਫਿਰੋਜ਼ਪੁਰ, ਸੁਖਵਿੰਦਰ ਸਿੰਘ ਭੁੱਲਰ, ਸੰਦੀਪ ਚੌਧਰੀ, ਜੀਵਨ ਸ਼ਰਮਾ, ਤਲਵਿੰਦਰ ਸਿੰਘ, ਲਖਵਿੰਦਰ ਹਾਂਡਾ, ਅੰਗਰੇਜ਼ ਸਿੰਘ, ਮਹਿੰਦਰ ਸਿੰਘ ਸ਼ੈਲੀ, ਸਰਬਜੀਤ ਸਿੰਘ ਭਾਵੜਾ, ਹਰਮਨ ਸਿੰਘ, ਮੋਨਿਕਾ, ਰਵਿੰਦਰ ਸਿੰਘ ਜੋਧਪੁਰ, ਕਿਰਪਾਲ ਸਿੰਘ ਭੂਰੇ ਵੱਲੋਂ ਸ਼ਹਿਨਾਜ਼ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।