← ਪਿਛੇ ਪਰਤੋ
ਨਵੀਂ ਦਿੱਲੀ 17 ਨਵੰਬਰ 2019 : ਗੌਤਮ ਗੰਭੀਰ ਜੋ ਕਿ ਪੂਰਬੀ ਦਿੱਲੀ ਤੋਂ ਬੀਜੇਪੀ ਦੇ ਸਾਂਸਦ ਨੇ, ਐਤਵਾਰ ਨੂੰ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ "ਨਵੀਂ ਦਿੱਲੀ" ਦੇ "ਆਈ ਟੀ ਓ" ਇਲਾਕੇ ਵਿੱਚ ਲੱਗੇ ਹੋਏ ਦਿਖਾਈ ਦਿੱਤੇ। ਖ਼ਬਰ ਏਜੰਸੀ "ਏ ਐਨ ਆਈ" ਦੇ ਮੁਤਾਬਿਕ ਗੌਤਮ ਗੰਭੀਰ 15 ਨਵੰਬਰ ਨੂੰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਸ਼ਹਿਰੀ ਵਿਕਾਸ ਮੀਟਿੰਗ ਚੋਂ ਗੈਰ ਹਾਜ਼ਰ ਰਹੇ ਸਨ। ਲਾਏ ਗਏ ਪੋਸਟਰਾਂ 'ਚ ਗੌਤਮ ਗੰਭੀਰ ਦੀ ਤਸਵੀਰ ਦੇ ਹੇਠਾਂ ਹਿੰਦੀ 'ਚ ਲਿਖਿਆ ਹੈ ਕਿ " ਕੀ ਤੁਸੀਂ ਇਨ੍ਹਾਂ ਨੂੰ ਦੇਖਿਆ ਹੈ? ਆਖ਼ਰੀ ਵਾਰ ਇੰਦੌਰ ਵਿੱਚ ਜਲੇਬੀਆਂ ਖਾਂਦੇ ਹੋਏ ਵੇਖਿਆ ਸੀ, ਪੂਰੀ ਦਿੱਲੀ ਇਨ੍ਹਾਂ ਨੂੰ ਲੱਭ ਰਹੀ ਹੈ" ।
(ਤਸਵੀਰ ਏ ਐਨ ਆਈ)
Total Responses : 189