ਡਾ ਜਗਤਾਰ ਸਿੰਘ ਸੇਖੋਂ ਨੇ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਮਾਝਾ ਖੇਤਰ ਦੇ ਡਾਕਟਰ ਅਤੇ ਹੋਰ ਪਤਵੰਤੇ
ਬਾਬੂਸ਼ਾਹੀ ਬਿਊਰੋ
ਪੱਟੀ 18 ਨਵੰਬਰ ;
ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਰ ਕਿਰਪਾ ਦੇ ਸਦਕਾ 550 ਸਾਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅੱਜ ਲੌਂਗ ਲਾਈਫ ਇਲੈਕਟ੍ਰੋਹੋਮਿਉਪੈਥਿਕ ਕਲੀਨਿਕ ਦੇ ਸੁਭ ਮਹੂਰਤ ਮੌਕੇ ਡਾਕਟਰ ਨਿਰਮਲਜੀਤ ਸਿੰਘ ਵਲੋਂ ਇਕ ਰੋਜ਼ਾ ਫ੍ਰੀ ਇਲੈਕਟ੍ਰੋਹੋਮਿਉਪੈਥੀ ਕੈਂਪ ਪੱਟੀ ਵਿਖੇ ਲਗਾਇਆ ਗਿਆ ।
ਇਸ ਮੌਕੇ ਈ ਡੀ ਐਮ ਏ ਰਜਿ ਪੰਜਾਬ ਦੇ ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਡਾਕਟਰਾਂ ਦੀ ਟੀਮ ਨੇ 250 ਦੇ ਕਰੀਬ ਮਰੀਜ਼ ਚੈਕ ਕੀਤੇ ।
ਇਸ ਮੌਕੇ ਡਾਕਟਰ ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਇਲੈਕਟ੍ਰੋ ਹੋਮਿਓਪੈਥੀ ਵਿੱਚ ਉਨ੍ਹਾਂ ਗੰਭੀਰ ਰੋਗਾਂ ਦਾ ਇਲਾਜ ਵੀ ਸੰਭਵ ਹੈ ਜਿਨ੍ਹਾਂ ਦਾ ਹੋਵਾਂ ਬੈਠੀਆਂ ਵਿੱਚ ਪੂਰਾ ਇਲਾਜ ਨਹੀਂ ਹੋ ਰਿਹਾ ।
ਇਹਨਾਂ ਵਿਚ ਡਾਕਟਰ ਜਸਵਿੰਦਰ ਸਿੰਘ ਸਮਾਧ ਭਾਈ , ਡਾਕਟਰ ਜਗਜੀਤ ਸਿੰਘ ਗਿੱਲ , ਡਾਕਟਰ ਜਗਮੋਹਣ ਸਿੰਘ ਧੂੜਕੋਟ , ਡਾਕਟਰ ਜਸਪਾਲ ਸਿੰਘ ਵਿਰਕ , ਡਾਕਟਰ ਸੰਤੋਖ ਸਿੰਘ ਬਾਠ , ਡਾਕਟਰ ਸਰਬਜੀਤ ਸਿੰਘ ਤਰਨਤਾਰਨ , ਡਾਕਟਰ ਸੁਰਜੀਤ ਸਿੰਘ ਮੀਆਂਪੁਰ , ਡਾਕਟਰ ਦਵਿੰਦਰ ਸਿੰਘ ਠੱਠੀਆਂ ਮਹੰਤਾਂ , ਡਾਕਟਰ ਸੁਖਚੈਨ ਸਿੰਘ , ਡਾਕਟਰ ਨਛੱਤਰ ਸਿੰਘ, ਡਾਕਟਰ ਜਸਪਿੰਦਰ ਸਿੰਘ, ਇਸ ਕੈਂਪ ਵਿਚ 250 ਦੇ ਕਰੀਬ ਮਰੀਜ਼ ਚੈਕ ਕਰਕੇ ਫ੍ਰੀ ਇਲੈਕਟ੍ਰੋਹੋਮਿਉਪੈਥੀ ਦਵਾਈਆਂ ਦਿੱਤੀਆਂ ਗਈਆਂ ।
ਇਸ ਕੈਂਪ ਵਿਚ ਈ ਡੀ ਐਮ ਏ ਪੰਜਾਬ ਰਜਿ,ਦੇ ਅਨੇਕਾਂ ਡਾਕਟਰ ਸਾਹਿਬਾਨਾਂ ਨੇ ਆਪਣੀ ਹਾਜਰੀ ਲੁਆਈ ।