← ਪਿਛੇ ਪਰਤੋ
ਫੁੱਟਬਾਲ ਮੈਚ ਵੇਖਣ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ, 4 ਮੌਤਾਂ ਲਾਸ ਏਂਜਲਸ, 18 ਨਵੰਬਰ, 2019 : ਕੇਂਦਰੀ ਕੈਲੇਫੋਰਨੀਆ ਦੇ ਫਰੈਸਨੋ ਵਿਚ ਘਰ ਦੇ ਪਿਛਲੇ ਪਾਸੇ ਫੁੱਟਬਾਲ ਮੈਚ ਵੇਖ ਰਹੇ ਲੋਕਾਂ 'ਤੇ ਗੋਲੀਆਂ ਚਲਾਉਣ ਨਾਲ ਚਾਰ ਵਿਅਕਤੀ ਮਰ ਗਏ ਜਦਕਿ ਛੇ ਹੋਰ ਫੱਟੜ ਹੋ ਗਏ। ਪੁਲਿਸ ਨੂੰ ਮੌਕੇ 'ਤੇ ਸੱਦਿਆ ਗਿਆ। ਇਕ ਵਿਅਕਤੀਨੇ 35 ਦੇ ਕਰੀਬ ਵਿਅਕਤੀਆਂ 'ਤੇ ਗੋਲੀਆਂ ਚਲਾਈਆਂ। ਘਟਨਾ ਲਾਸ ਏਂਜਲਸ ਤੋਂ 320 ਕਿਲੋਮੀਟਰ ਦੂਰ ਵਾਪਰੀ। ਫਰੈਸਨੋ ਦੇ ਡਿਪਟੀ ਪੁਲਿਸ ਚੀਫ ਮਾਈਕਲ ਰੀਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਚੌਥਾ ਹਸਪਤਾਲ ਵਿਚ ਦਮ ਤੋੜ ਗਿਆ। ਛੇ ਹੋਰ ਜ਼ਖਮੀ ਹੋਏ ਹਨ ਪਰ ਉਹਨਾਂ ਦੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫੱਟੜਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ। ਪੁਲਿਸ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈਕ ਕਰ ਰਹੀ ਹੈ ਤਾਂ ਜੋ ਦੋਸ਼ੀ ਜਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ।
Total Responses : 260