ਪੰਜਾਬ ਲੇਖਕ ਭੁੱਲਰ ਤੇ ਅਜੀਤ ਕੌਰ ਦਾ ਕਰਨਾਟਕਾ ਦੇ ਕੁਵੇਂਪੂ ਕੌਮੀ ਪੁਰਸਕਾਰ ਨਾਲ ਹੋਵੇਗਾ ਸਨਮਾਨ
ਚੰਡੀਗੜ•, 18 ਨਵੰਬਰ, 2019 : ਕਰਨਾਟਕਾ ਦੇ 'ਰਾਸ਼ਟਰੀ ਕਵੀ ਕੁਵੇਂਪੂ ਟਰੱਸਟ' ਨੇ ਪੰਜਾਬੀ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਅਤੇ ਲੇਖਿਕਾ ਅਜੀਤ ਕੌਰ ਨੂੰ ਕੁਵੇਂਪੂ ਕੌਮੀ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਨੂੰ 5-5 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਹ ਪੁਰਸਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵਰ•ੇ ਵਿਚ ਦਿੱਤਾ ਜਾ ਰਿਹਾ ਹੈ।
ਪੁਰਸਕਾਰ ਦਸੰਬਰ ਦੇ ਅਖੀਰਲੇ ਹਫਤੇ ਵਿਚ ਬੰਗਲੌਰ ਨੇੜੇ ਮਹਾਂਕਵੀ ਕੁਵੇਂਪੂ ਦੇ ਪਿੰਡ ਕੁਪੱਲੀ ਵਿਚ ਭੇਂਟ ਕੀਤਾ ਜਾਵੇਗਾ।
ਇਹ ਪੁਰਸਕਾਰ ਹਰ ਸਾਲ ਕਿਸੇ ਇਕ ਭਾਰਤੀ ਭਾਸ਼ਾ ਨੂੰ ਦਿੱਤਾ ਜਾਂਦਾ ਹੈ। ਇਹ ਪਰਸਕਾਰ ਕਨੱੜ ਦੇ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਕਵੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਪ੍ਰੋ. ਕੁਪੱਲੀ ਵੈਂਕਟੱਪਾ ਪੁਟੱਪਾ (1904-1994) ਦੀ ਯਾਦ ਵਿਚ ਸਥਾਪਿਤ ਕੀਤਾ ਗਿਆ ਹੈ ਜੋ ਕਿ ਕੁਵੇਂਪੂ ਦੇ ਕਲਮੀ ਨਾਂ ਹੇਠ ਕਵਿਤਾ ਤੋਂ ਇਲਾਵਾ ਨਾਵਲ, ਨਾਟਕ ਤੇ ਆਲੋਚਨਾ ਵੀ ਲਿਖਦੇ ਸਨ। ਮਹਾਂਕਵੀ ਕੁਵੇਂਪੂ ਅਡੋਲ ਮਾਨਵਵਾਦੀ ਲੇਖਕ ਵਜੋਂ ਜਾਣੇ ਜਾਂਦੇ ਸਨ ਜਿਸ ਕਰ ਕੇ ਪੰਜਾਬੀ ਸਾਹਿਤ ਵਿਚ ਮਾਨਵਵਾਦੀ ਵਿਚਾਰਧਾਰਾ ਦੇ ਮੋਢੀ ਬਾਬਾ ਨਾਨਕ ਦੇ ਸਾਲ ਵਿਚ ਪੰਜਾਬੀ ਸਾਹਿਤਕਾਰਾਂ, ਗੁਰਬਚਨ ਸਿੰਘ ਭੁੱਲਰ ਅਤੇ ਅਜੀਤ ਕੌਰ ਦੀ ਚੋਣ ਨੂੰ ਬਹੁਤ ਢੁਕਵੇਂ ਮੌਕੇ ਸਿਰ ਮੰਨਿਆ ਜਾ ਰਿਹਾ ਹੈ।