ਸੰਸਦ 'ਚ ਉਠਾਇਆ ਆਰਥਿਕ ਮੰਦੀ ਦਾ ਮਾਮਲਾ
ਨਵੀਂ ਦਿੱਲੀ/ਚੰਡੀਗੜ੍ਹ, 18 ਨਵੰਬਰ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੇਸ਼ 'ਚ ਫੈਲੀ ਆਰਥਿਕ ਮੰਦੀ ਦਾ ਮੁੱਦਾ ਉਠਾਇਆ।
ਪ੍ਰਸ਼ਨ ਕਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਦੇਸ਼ ਦੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ 'ਚ ਹੈ ਜਾਂ ਨਹੀਂ?
ਪਾਰਟੀ ਹੈੱਡਕੁਆਟਰ ਤੋਂ ਵੱਖਰੇ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਹਕੀਕਤ 'ਚ ਦੇਸ਼ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਕੇਂਦਰ ਸਰਕਾਰ ਇਸ ਹਕੀਕਤ ਨੂੰ ਮੰਨਣ ਤੋਂ ਮੁਨਕਰ ਹੈ। ਜਿਸ ਕਰਕੇ ਅੱਜ ਉਨ੍ਹਾਂ ਸਦਨ 'ਚ ਸਰਕਾਰ ਨੂੰ ਸਵਾਲ ਕੀਤਾ ਹੈ, ਤਾਂ ਕਿ ਉਹ ਹਕੀਕਤ ਨੂੰ ਮੰਨ ਲੈਣ।