ਨਵਾਂ ਸ਼ਹਿਰ 18 ਨਵੰਬਰ 2019: ਸਿੱਖਿਆ ਵਿਭਾਗ ਵੱਲੋ ਮਾਰਚ ੨੦੨੦ ਵਿੱਚ ਪੰਜਵੀਂ, ਅੱਠਵੀਂ, ਦਸੱਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਤ ਪ੍ਰਤੀਸ਼ਤ ਨਤੀਜਾ ਯਕੀਨੀ ਬਨਾਉਣ ਹਿੱਤ " ਮਿਸ਼ਨ ਸ਼ਤ ਪ੍ਰਤੀਸ਼ਤ" ਆਰੰਭ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਮਾਰਚ ੨੦੧੯ ਵਿੱਚ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਪ੍ਰੀਖਿਆਵਾਂ ਦੇ ਨਤੀਜੇ ਸ਼ਾਨਦਾਰ ਰਹੇ ਸਨ ਅਤੇ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਯੋਜਨਾਂਬੰਦੀ ਅਤੇ ਅਧਿਆਪਕਾਂ ਵੱਲੋਂ ਇਸ ਯੋਜਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੀਤੀ ਗਈ ਮਿਹਨਤ ਸਦਕਾ ਸਰਕਾਰੀ ਸਕੂਲਾਂ ਵੱਲੋਂ ਪ੍ਰਾਇਵੇਟ ਸਕੂਲਾਂ ਨੂੰ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਮਾਤ ਦੇਣ ਵਿੱਚ ਸਫਲਤਾ ਹਾਸਿਲ ਕੀਤੀ ਗਈ। ਇਸ ਨਾਲ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਹੋਣ ਦਾ ਰੁਝਾਣ ਦੇਖਣ ਵਿੱਚ ਆਇਆ ਹੈ।ਇਸ ਪਰਮਪਰਾਂ ਨੂੰ ਕਾਇਮ ਰੱਖਣ ਲਈ ਸਮੁੱਚਾ ਸਿੱਖਿਆ ਵਿਭਾਗ ਪੂਰੀ ਵਿਓੂਤਬੰਦੀ ਨਾਲ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲ ਕਰਨ ਵਿੱਚ ਜੁੱਟ ਗਿਆ ਹੈ।
"ਮਿਸ਼ਨ ਸ਼ਤ ਪ੍ਰਤੀਸ਼ਤ" ਦੀ ਵਿਲੱਖਣਤਾ ਇਹ ਹੈ ਕਿ ਇਸਦੀ ਪੂਰੀ ਧਾਰਨਾ ਅਤੇ ਇਸਨੂੰ ਅਮਲੀ ਜਾਮਾ ਪਹਿਨਾ ਕੇ ਸਫਲ ਕਰਨ ਲਈ ਤਿਆਰ ਕੀਤੀ ਗਈ ਯੋਜਨਾਂ ਪੂਰੀ ਤਰਾਂ ਨਾਲ ਲੋਕਤੰਤਰ ਦੇ ਸਿਧਾਂਤ ਤੇ ਅਧਾਰਿਤ ਹੈ। ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸੰਪੂਰਨ ਯੋਜਨਾਂਬੰਦੀ ਅਧਿਆਪਕਾਂ ਦੀ, ਅਧਿਆਪਕਾਂ ਲਈ ਅਤੇ ਅਧਿਆਪਕਾਂ ਦੁਆਰਾ ਤਿਆਰ ਕੀਤੀ ਜਾ ਰਹੀ ਹੈ।ਇਸ ਸਦਕਾ ਸਮੁਚਾ ਅਧਿਆਪਕ ਵਰਗ ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਆਪ ਮੁਹਾਰੇ ਹੀ ਲਗਨ, ਮਿਹਨਤ ਅਤੇ ਤਤਪਰਤਾ ਨਾਲ ਕੰਮ ਕਰ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪੂਰੀ ਵਿਓੁਤਬੰਦੀ ਨੁੰ ਸਰਲਤਾ ਅਤੇ ਇਕਸਾਰਤਾ ਨਾਲ ਲਾਗੂ ਕਰਨ ਉਤਪ੍ਰ੍ਰੇਰਕ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਵੱਖ-ਵੱਖ ਵਿਸ਼ਿਆ ਦੇ ਰਿਸੋਰਸ ਪਰਸਨਜ ਦੀ ਟੀਮ ਵੱਲੋਂ ਵਿਸ਼ਿਆ ਦੀ ਪੜਾਈ ਨੂੰ ਸਰਲ ,ਰੋਚਕ ਅਤੇ ਪ੍ਰਭਾਵਸ਼ਾਲੀ ਬਨਾਉਣ ਹਿੱਤ ਨਵੀਆਂ ਸਿੱਖਣ-ਸਿਖਾਉਣ ਵਿਧੀਆਂ, ਗਤੀਵਿਧੀਆਂ ,ਪ੍ਰੈਕਟਿਸ ਵਰਕ ਸ਼ੀਟਸ, ਨਮੂਨੇ ਦੇ ਪ੍ਰਸ਼ਨ-ਪੱਤਰ ਆਦਿ ਤਿਆਰ ਕੀਤੇ ਜਾ ਰਹੇ ਹਨ।ਸਿੱਖਿਆ ਵਿੱਚ ਗੁਣਤਾਮਕ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਮਾਨਸਿਕ ਅਤੇ ਅਕਾਦਮਿਕ ਰੂਪ ਨਾਲ ਤਿਆਰ ਕਰਨ ਹਿੱਤ ਇਹ ਲਰਨਿੰਗ ਮਟੀਰੀਅਲ "ਪੜੋ-ਪੰਜਾਬ-ਪੜਾਓ ਪੰਜਾਬ" ਦੀਆਂ ਟੀਮਾਂ ਜਿਨਾਂ ਵਿੱਚ ਪ੍ਰਾਇਮਰੀ ਪੱਧਰ ਤੇ ਬੀ.ਐਮ.ਟੀ. , ਸੀ.ਐਮ.ਟੀ., ਅੱਪਰ ਪ੍ਰਾਇਮਰੀ ਪੱਧਰ ਤੇ ਅਲਗ-ਅਲਗ ਵਿਸ਼ਿਆਂ ਦੇ ਡਿਸਟ੍ਰਿਕ ਮੈਂਟਰ ਅਤੇ ਬਲਾਕ ਮੈਂਟਰ ਅਤੇ ਜਿਲ੍ਹਾ ਸਿੱਖਿਆ ਸੁਧਾਰ ਟੀਮਾਂ ਵੱਲੋਂ ਅਧਿਆਪਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਲਰਨਿੰਗ ਮਟੀਰਿਅਲ , ਨਮੂਨੇ ਦੇ ਪ੍ਰਸ਼ਨ ਪੱਤਰ ਅਤੇ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਮੁੱਖ ਨੁਕੱਤੇ ਅਧਿਆਪਕਾਂ,ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆ ਨਾਲ ਸੋਸ਼ਲ ਮੀਡਿਆ ਦੀ ਉੋਚਿਤ ਵਰਤੋਂ ਕਰਦੇ ਹੋਏ ਸਾਂਝੇ ਕੀਤੇ ਜਾ ਰਹੇ ਹਨ।ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ "ਮਿਸ਼ਨ ਸ਼ਤ ਪ੍ਰਤੀਸ਼ਤ" ਦੀ ਚੂਨੋਤੀ ਨੂੰ ਖਿੜੇ ਮੱਥੇ ਸਵੀਕਾਰ ਕਰਦਿਆ ਤੱਤਪਰਤਾ ਨਾਲ ਵਿਸ਼ੇਸ਼ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ।ਸਕੂਲ ਅਧਿਆਪਕਾਂ ਵੱਲੋਂ ਨਾ ਸਿਰਫ ਕੰਮਕਾਜ ਦੇ ਦਿਨਾਂ ਵਿੱਚ ਸਵੇਰ ਅਤੇ ਸ਼ਾਮ ਦੇ ਸਮੇਂ ਐਕਸਟਰਾਂ ਕਲਾਸਾਂ ਲਗਾਇਆ ਜਾ ਰਹੀਆਂ ਹਨ ਸਗੋਂ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿੱਨ ਵੀ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਪ੍ਰੀਖਿਆ ਦੀ ਤਿਆਰੀ ਕਰਵਾਣੀ ਸ਼ੁਰੂ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਵਿਸ਼ਾਵਾਰ ਵਿਦਿਆਰਥੀਆਂ ਦੀ ਘਰੇਲੂ ਪ੍ਰੀਖਿਆ ਵਿੱਚ ਕਾਰਗੁਜਾਰੀ ਦੀਆਂ ਸੂਚੀਆਂ ਤਿਆਰ ਕਰਕੇ ੪੦% ਤੋਂ ਘੱਟ ਅਤੇ ੮੦% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਨਿਸ਼ਾਨ ਦੇਹੀ ਕੀਤੀ ਗਈ ਹੈ ਤਾਂ ਜੋ ਹਰੇਕ ਵਿਦਿਆਰਥੀ ਵੱਲ ਨਿੱਜੀ ਧਿਆਨ ਦੇ ਕੇ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਉਹਨਾਂ ਦੀ ਕਾਰਗੁਜਾਰੀ ਵਿੱਚ ਸੁਧਾਰ ਲਿਆਓੁਣਾ ਯਕੀਨੀ ਬਨਾਇਆ ਜਾ ਸਕੇ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਵਾਟਸ-ਐਪ ਗਰੁੱਪ ਵੀ ਬਨਾਏ ਗਏ ਹਨ ਜਿਹਨਾਂ ਰਾਹੀਂ ਵਿਦਿਆਰਥੀਆਂ ਨਾਲ ਲਰਨਿੰਗ ਮਟੀਰਿਅਲ ਅਤੇ ਲੋੜੀਦੀਆਂ ਸੂਚਨਾਵਾਂ ਸਾਂਝੀਆ ਕੀਤੀਆ ਜਾ ਰਹੀਂਆ ਹਨ।ਇਸ ਤੋ ਇਲਾਵਾ "ਵਾਟਸ-ਐਪ" ਗਰੁੱਪਾਂ ਰਾਹੀਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਿਸ਼ੇ ਨਾਲ ਸਬੰਧਤ ਸਮੱਸਿਆਵਾਂ ਦਾ ਸਮਾਧਾਨ ਵੀ ਕੀਤਾ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਅਪਨਾਇਆ ਜਾ ਰਹੀਆਂ ਵੱਧੀਆ ਪਰਮਪਰਾਵਾਂ ਨੂੰ ਵੀ ਸੋਸ਼ਲ ਮੀਡਿਆ ਰਾਹੀਂ ਸਿੱਖਿਆ ਵਿਭਾਗ ਦੇ ਗਰੁੱਪਾਂ ਵਿੱਚਣ ਸਾਂਝਾ ਕੀਤਾ ਜਾਂਦਾ ਹੈ ਤਾਂ ਜੋ ਇਹਨਾਂ ਤੋਂ ਪ੍ਰੇਰਨਾ ਲਈ ਜਾ ਸਕੇ।ਸਕੂਲ ਮੁੱਖੀਆ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੁਲਤਾਂ ਮੁਹਇਆ ਕਰਵਾਉਣ ਹਿੱਤ ਪੰਚਾਇਤਾਂ , ਮੈਨੇਜਮੈਂਟ ਕਮੇਟੀਆਂ , ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਸਮਾਰਟ ਕਲਾਸ-ਰੂਮ ਵੀ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਗਏ ਈ-ਕੰਟੈਂਟ ਰਾਹੀਂ ਵਿਦਿਆਰਥੀਆਂ ਨੂੰ ਸਰਲ ਅਤੇ ਰੋਚਕ ਢੰਗ ਨਾਲ ਵੱਖ-ਵੱਖ ਵਿਸ਼ਿਆ ਦੀਆਂ ਮੂਲ ਧਾਰਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮੱਝਾਇਆ ਜਾ ਸਕੇ।