ਰੋਸ ਧਰਨਾ ਦੌਰਾਨ ਫੂਕਿਆ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦਾ ਪੁਤਲਾ
ਗੁਰਨਾਮ ਸਿੱਧੂ
ਫਿਰੋਜ਼ਪੁਰ 18 ਨਵੰਬਰ 2019 : ਫਰਾਂਸ ਤੋਂ 36 ਰਾਫੇਲ ਵਿਮਾਨ ਖਰੀਦ ਸੌਦੇ ਤੇ ਸੁਪਰੀਮ ਕੋਰਟ ਤੋਂ ਮੋਦੀ ਸਰਕਾਰ ਨੂੰ ਫਿਰ ਕਲੀਨ ਚਿੱਟ ਦੇ ਬਾਅਦ ਭਾਜਪਾਈਆਂ ਵਿਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਵੀ ਨੂੰ ਖਰਾਬ ਕਰਨ ਦੇ ਲਈ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਸਤੇਮਾਲ ਕੀਤੀ ਗਈ ਗਲਤ ਸ਼ਬਦਾਵਲੀ ਦੇ ਖਿਲਾਫ ਫਿਰੋਜ਼ਪੁਰ ਸ਼ਹਿਰ ਦੇ ਦਿੱਲੀ ਗੇਟ ਚੋਂਕ ਤੇ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕਰਕੇ ਪਾਰਟੀ ਵਰਕਰਾਂ ਦੇ ਇਕਜੁੱਟ ਹੋਣ ਦਾ ਸਬੂਤ ਦਿੱਤਾ। ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੀ ਪ੍ਰਧਾਨਗੀ ਵਿਚ ਦਿੱਤੇ ਗਏ ਧਰਨੇ ਦੌਰਾਨ ਕਾਂਗਰਸ ਪਾਰਟੀ ਦੇ ਨਾਲ ਨਾਲ ਰਾਹੁਲ ਗਾਂਧੀ ਦਾ ਪੁਤਲਾ ਵੀ ਫੂਕਿਆ ਗਿਆ। ਰਾਹੁਲ ਗਾਂਧੀ ਦੇ ਖਿਲਾਫ ਮੁਰਦਾਬਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
............................
ਤਿੰਨ ਦਿਨ ਪਹਿਲਾ ਕਾਂਗਰਸ ਦੇ ਰੋਸ ਧਰਨੇ ਦਾ ਦਿੱਤਾ ਪਲਟਵਾਰ ਜਵਾਬ
.........................
ਮੋਦੀ ਸਰਕਾਰ ਦੇ ਖਿਲਾਫ ਕਾਂਗਰਸੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਭਾਜਪਾਈਆਂ ਨੇ ਤਿੰਨ ਦਿਨਾਂ ਦੇ ਬਾਅਦ ਵੀ ਪਲਟਵਾਰ ਜਵਾਬ ਦੇ ਦਿੱਤਾ। ਪਾਰਟੀ ਕਾਰਜਕਰਤਾ ਕਾਂਗਰਸ ਨੂੰ ਆਪਣੇ ਉਪਰ ਕਿਸੇ ਤਰ੍ਹਾ ਨਾਲ ਹਾਵੀ ਨਹੀਂ ਹੋਣ ਦੇਣਾ ਚਾਹੁੰਦੇ ਇਸ ਗੱਲ ਦਾ ਸਬੂਤ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਹੀ ਵੇਖਣ ਨੂੰ ਮਿਲਿਆ। ਕਰੀਬ ਡੇਢ ਘੰਟੇ ਚੱਲੇ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪੱਧਰ ਦੇ ਪਾਰਟੀ ਆਗੂਆਂ ਵੱਲੋਂ ਰਾਜ ਦੀ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ। ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੀ ਇਮਾਨਦਾਰੀ ਦਾ ਸਬੂਤ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਕੇ ਦਿੱਤਾ ਹੈ। ਉਨ੍ਹਾਂ ਨੂੰ ਬੁਰੇ ਭਰਲਾ ਕਰਨ ਵਾਲੇ ਖੁਦ ਹੀ ਆਪਣੇ ਬੁਣੇ ਜਾਲ ਵਿਚ ਫਸ ਚੁੱਕੇ ਹਨ। ਇਸ ਮੌਕੇ ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਡੀਪੀ ਚੰਦਨ, ਜੁਗਰਾਜ ਸਿੰਘ ਕਟੋਰਾ, ਦਵਿੰਦਰ ਨਾਰੰਗ, ਦੇਵ ਧਵਨ ਮਮਦੋਟ, ਅਨਿਲ ਅਰੋੜਾ ਤਲਵੰਡੀ ਭਾਈ, ਗੁਰਜੀਤ ਸਿੰਘ ਕਿਸਾਨ ਮੋਰਚਾ, ਬਲਵੰਤ ਸਿੰਘ ਰੱਖੜੀ, ਦਵਿੰਦਰ ਕਲਸੀ, ਅਨਿਲ ਸ਼ਰਮਾ, ਰਾਜੀਵ ਕੁਮਾਰ ਮੋਨੂੰ, ਦਰਬਾਰਾ ਸਿੰਘ, ਅਮਨਦੀਪ ਗਿਰਧਰ, ਜੌਹਰੀ ਯਾਦਵ, ਨਵਨੀਤ ਸ਼ਰਮਾ, ਸੁਸ਼ੀਲ ਗੁਪਤਾ ਆਦਿ ਹਾਜ਼ਰ ਸਨ।