ਚੰਡੀਗੜ 18 ਨਵੰਬਰ 2019: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਰਾਜ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਕੀਤੇ ਗਏ ਮਹੱਤਵਪੂਰਨ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਦਸਿਆ ਕਿ ਭਾਰਤ ਦੇ ਸੰਵਿਧਾਨ ਅਪਨਾਉਣ ਦੀ 70ਵੀਂ ਵਰੇਗੰਢ ਦੇ ਮੌਕੇ 'ਤੇ 26 ਨਵੰਬਰ, 2019 ਨੂੰ ਸੰਵਿਧਾਨ ਦਿਵਸ ਮੌਕੇ 'ਤੇ ਹਰਿਆਣਾ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ|
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਸੈਸ਼ਨ ਵਿਚ ਸੰਵਿਧਾਨ 'ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਹੋਵੇਗਾ| ਇਸ ਤੋਂ ਇਲਾਵਾ, ਇਸ ਦਿਨ ਪਿੰਡ ਦੀ ਸੀਮਾ ਤੋਂ ਬਾਹਰ ਸ਼ਰਾਬ ਦੇ ਠੇਕੇ ਖੋਲਣ ਲਈ ਪਿੰਡ ਪੰਚਾਇਤ ਦੀ ਥਾਂ ਪਿੰਡ ਸਭਾ ਵਿਚ ਪਿੰਡ ਪੰਚਾਇਤ ਦੇ ਕੁਲ ਰਜਿਸਟਰਡ ਵੋਟਰਾਂ ਦੇ 10 ਫੀਸਦੀ ਵੋਟਰਾਂ ਵੱਲੋਂ ਪਾਸ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ਲਈ ਬਿਲ ਵੀ ਲਿਆਇਆ ਜਾਵੇਗਾ|
ਨਸ਼ੇ ਦੇ ਖਿਲਾਫ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਤੋਂ ਇਲਾਵਾ ਨਿੱਜੀ ਖੇਤਰ ਦੇ ਲੋਕਾਂ ਵੱਲੋਂ ਵੀ ਨਸ਼ਾ ਮੁਕਤ ਕੇਂਦਰ ਚਲਾਏ ਜਾ ਰਹੇ ਹਨ| ਪਿਛਲੀ ਵਿਧਾਨ ਸਭਾ ਸੈਸ਼ਨ ਵਿਚ ਸਦਨ ਵਿਚ ਦਿੱਤੇ ਗਏ ਉਨਾਂ ਦੇ ਭਰੋਸੇ ਅਨੁਸਾਰ ਇੰਨਾਂ ਨਸ਼ਾ ਮੁਕਤ ਕੇਂਦਰਾਂ ਵਿਚ ਲੋਂੜੀਦਾ ਬੁਨਿਆਦੀ ਢਾਂਚਾ ਅਤੇ ਅਮਲੇ ਦੀ ਸਹੂਲਤ ਮਹੁੱਇਆ ਕਰਵਾਈ ਜਾ ਰਹੀ ਹੈ| ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲਿਆਂ ਨੂੰ ਫੜਨ ਲਈ ਰਾਜ ਟਾਸਕ ਫੋਰਸ ਪਹਿਲਾਂ ਹੀ ਗਠਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਜਿਲਾ ਪੱਧਰ 'ਤੇ ਵੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ| ਨਸ਼ੇ ਦੀ ਸਪਲਾਈ ਚੈਨ ਨੂੰ ਤੋੜਣਾ ਹੀ ਸਾਡ ਮੰਤਵ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਸਿਖਿਆ, ਖੇਡ ਤੇ ਯੁਵਾ ਮਾਮਲੇ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ| ਸਿਹਤ ਵਿਭਾਗ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਵਿਚ ਨਸ਼ੇ ਕਰਨ ਵਾਲੇ ਨੌਜੁਆਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ|
ਪਰਾਲੀ ਨਾਲ ਸਬੰਧਤ ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਪੰਜ ਤਰਾਂ ਦੇ ਉਦਯੋਗ ਊਰਜਾ ਉਤਪਾਦਨ ਜਾਂ ਹੋਰ ਮੰਤਵਾਂ ਲਈ ਪਰਾਲੀ ਦੀ ਖਰੀਦ ਕਰਦੇ ਹਨ| ਭਾਰਤੀ ਤੇਲ ਨਿਗਮ ਵੱਲੋਂ ਪਾਣੀਪਤ ਵਿਚ ਇਥੋਨਾਲ ਦਾ ਵੱਡਾ ਉਦਯੋਗ ਲਗਾਇਆ ਜਾ ਰਿਹਾ ਹੈ| ਮੁੱਖ ਮੰਤਰੀ ਨੇ ਕਿਹਾ ਕਿ 30 ਨਵੰਬਰ, 2019 ਤਕ ਕਿਸਾਨ ਆਪਣੀ ਰਬੀ ਫਸਲਾਂ ਦੀ ਜਾਣਕਾਰੀ ਮੇਰੀ ਫਸਲ-ਮੇਰਾ ਬਿਓਰਾ ਪੋਟਰਲ 'ਤੇ ਦੇ ਸਕਦੇ ਹਨ ਅਤੇ ਬਾਅਦ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਮਾਲੀਆ ਵਿਭਾਗ ਵੱਲੋਂ ਇੰਨਾਂ ਦੇ ਆਂਕੜਿਆਂ ਨੂੰ ਤਸਦੀਕ ਕੀਤਾ ਜਾ ਸਕਦਾ ਹੈ|
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਰਾਜੇਸ਼ ਖੁਲੱਰ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਵੀ ਹਾਜਿਰ ਸਨ|