ਚੰਡੀਗੜ 18 ਨਵੰਬਰ 2019: ਹਰਿਆਣਾ ਸਰਕਾਰ ਨੇ ਮੰਤਰੀਆਂ ਦੇ ਮਕਾਨ ਕਿਰਾਏ ਭੱਤੇ ਨੂੰ ਸੋਧ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਮੰਤਰੀਆਂ ਨੂੰ ਬਿਜਲੀ ਅਤੇ ਪਾਣੀ ਦੀ ਫੀਸ ਨੂੰ ਸ਼ਾਮਿਲ ਕਰਦੇ ਹੋਏ 50,000 ਰੁਪਏ ਤੋਂ ਲੈ ਕੇ 80,000 ਰੁਪਏ ਜਮਾਂ 20,000 ਰੁਪਏ ਦਾ ਭੱਤਾ ਦਿੱਤਾ ਜਾਵੇਗਾ ਜੋ ਕਿ ਹਰਿਆਣਾ ਮੰਤਰੀ ਭੱਤੇ ਨਿਯਮ, 1972 ਦੇ ਨਿਯਮ 10 ਏਏ ਦੀ ਸੋਧ ਅਨੁਸਾਰ ਕੁਲ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ|
ਇਸ ਸਬੰਧ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਮੀਟਿੰਗ ਵਿਚ ਕੀਤਾ ਗਿਆ| ਨਵੇਂ ਨਿਯਮਾਂ ਨੂੰ ਹਰਿਆਣਾ ਮੰਤਰੀ ਭੱਤੇ (ਸੋਧ) ਨਿਯਮ, 2019 ਕਿਹਾ ਜਾਵੇਗਾ|
ਮੰਤਰੀ ਲਈ ਮੰਜ਼ੂਰ ਸਾਰੇ ਭੱਤਿਆਂ ਨੂੰ ਸਰਕਾਰ ਨੇ 1 ਅਪ੍ਰੈਲ, 2016 ਤੋਂ ਜਾਂ ਉਸ ਤੋਂ ਬਾਅਦ ਮਕਾਨ ਕਿਰਾਏ ਭੱਤੇ ਨੂੰ ਛੱਡ ਕੇ ਸੋਧ ਕੀਤਾ ਸੀ, ਜਿਸ ਨੂੰ ਪਿਛਲੀ ਵਾਰ 2 ਜੂਨ, 2011 ਵਿਚ ਸੋਧ ਕੀਤਾ ਗਿਆ ਸੀ|