ਪਹਿਲੇ ਦਿਨ 15 ਆਇਟਮਾਂ ਦੇ ਲਈ 36 ਕਾਲਜਾਂ ਦੀਆਂ ਟੀਮਾਂ ਚ ਹੋਇਆ ਮੁਕਾਬਲਾ
ਯੂਨੀਵਰਸਿਟੀ ਕੈਂਪਸ ਵਿਚ ਪਹਿਲੀ ਵਾਰ ਹੋ ਰਹੇ ਹਨ ਯੂਥ ਫੈਸਟੀਵਲ ਉਪ-ਕੁਲਪਤੀ ਡਾ. ਅਜੇ ਕੁਮਾਰ ਸ਼ਰਮਾਂ ਰਹੇ ਮੁੱਖ ਮਹਿਮਾਨ
ਕਪੂਰਥਲਾ/ਜਲੰਧਰ 18 ਨਵੰਬਰ 2019: ਯੂਥ ਫੈਸਟੀਵਲ ਹਮੇਸ਼ਾਂ ਤੋਂ ਹੀ ਨਵੀਂ ਊਰਜਾ ਦੇਣ ਅਤੇ ਜਿੱਤ ਦੀ ਖਾਤਰ ਅੱਗੇ ਵੱਧਦੇ ਰਹਿਣ ਦਾ ਸ਼ੰਦੇਸ਼ ਦਿੰਦੇ ਰਹੇ ਹਨ, ਜ਼ਰੂਰੀ ਹੈ ਇਨ੍ਹਾਂ ਦਾ ਜਾਰੀ ਰਹਿਣਾ, ਜੋ ਕਿ ਸਾਲਾਂ ਤੋਂ ਜਾਰੀ ਵੀ ਹੈ। ਤਕਨੀਕੀ ਸਿੱਖਿਆ ਦੇ ਵਿਦਿਆਰਥੀਆਂ ਲਈ ਤਾਂ ਅੱਗੇ ਵੱਧਣ ਦੀ ਪ੍ਰੇਰਣਾ ਮਿਲਣਾ ਹੋਰ ਵੀ ਜਰੂਰੀ ਹੈ।ਸਿੱਖਿਆ ਸੰਸਥਾਵਾਂ ਨੂੰ ਇਹ ਕੰਮ ਹਮੇਸ਼ਾਂ ਜਾਰੀ ਰੱਖਣਾ ਚਾਹੀਦਾ ਹੈ। ਇਹ ਸੰਦੇਸ਼ ਹੈ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁੱਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਦਾ। ਪ੍ਰੋ. ਸ਼ਰਮਾ ਸੋਮਵਾਰ ਨੂੰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੰਟਰ ਜੋਨਲ ਯੂਥ ਫੈਸਟੀਵਲ ਦੇ ਉਦਘਾਟਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਸ ਵਾਰ ਯੂਥ ਫੈਸਟੀਵਲ ਯੂਨੀਵਰਸਿਟੀ ਦੇ ਆਪਣੇ ਕੈਂਪਸ ਦੇ ਆਡੀਟੋਰੀਅਮ ਵਿਚ ਹੋ ਰਿਹਾ ਹੈ । ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਭਵਿੱਖ ਵਿਚ ਹੋਣ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।
ਉਦਘਾਟਨ ਸਮਾਰੋਹ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਯੂਥ ਅਫੇਅਰ ਬਲਜੀਤ ਸਿੰਘ ਸੇਖੋਂ ਵਿਸ਼ੇਸ ਮਹਿਮਾਨ ਦੇ ਤੋਰ ਤੇ ਮੋਜੂਦ ਰਹੇ । ਸ਼ਮਾਂ ਰੋਸ਼ਨ ਕਰਨ ਸਮੇਂ ਮੁੱਖ ਮਹਿਮਾਨ ਉਪ-ਕੁਲਪਤੀ ਪ੍ਰੋ. ਸ਼ਰਮਾਂ ਅਤੇ ਵਿਸ਼ੇਸ ਮਹਿਮਾਨ ਸ਼ੇਖੋਂ ਦੇ ਨਾਲ ਯੂਨੀਵਰਸਿਟੀ ਦੇ ਡੀਨ. ਡਾ. ਏ.ਪੀ.ਸਿੰਘ, ਡੀਨ ਡਾ. ਬਲਕਾਰ ਸਿੰਘ,ਰਜਿਸਟਰਾਰ ਡਾ. ਐਸ.ਐਸ.ਵਾਲੀਆ, ਸੰਯੁਕਤ ਰਜਿਸਟਰਾਰ ਡਾ. ਆਰ.ਪੀ.ਐਸ ਬੇਦੀ ਸ਼ਾਮਿਲ ਰਹੇ। ਸਮਾਰੋਹ ਦੀ ਸ਼ੁਰੂਆਤ "ਸਤਿਗੁਰੂ ਨਾਨਾਕ ਪ੍ਰਗਿਟਿਆ" ਸ਼ਬਦ ਗਾਯਨ ਨਾਲ ਕੀਤੀ ਗਈ। ਪਹਿਲੇ ਦਿਨ 15 ਆਇਟਮਾਂ ਦੇ ਲਈ 36 ਕਾਲਜਾਂ ਦੀਆਂ ਟੀਮਾਂ ਚ ਮੁਕਾਬਲਾ ਹੋਇਆ !
ਯੂਨੀਵਰਸਿਟੀ ਵਿਚ ਹੋਣ ਜਾ ਰਹੇ ਸਮਾਰੋਹ ਦੇ ਲਈ ਚਾਰ ਸਥਾਨ ਬਣਾਏ ਗਏ ਹਨ, ਜਿਸ ਵਿਚ ਪਹਿਲਾ ਮੁੱਖ ਸਟੇਜ ਸ਼੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ, ਦੂਜਾ ਐਡਮਿਨ ਬਿਲਡਿੰਗ ਦਾ ਸੈਮੀਨਾਰ ਹਾਲ, ਤੀਜਾ ਸੈਮੀਨਾਰ ਹਾਲ ਅਕੈਡਮਿਕ ਬਿਲਡਿੰਗ ਅਤੇ ਚੌਥਾ ਕੇ.ਆਰ ਹਾਲ ਬਣਾਇਆ ਗਿਆ।
ਮੁੱਖ ਸਟੇਜ ਉਪਰ ਭੰਗੜੇ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੂੰ ਜੱਜ ਕਰਨ ਦੇ ਲਈ ਭੰਗੜਾ ਕੋਚ ਪੰਜਾਬ ਪੁਲਿਸ ਦੇ ਡੀ.ਐਸ.ਪੀ ਦਲਜੀਤ ਸਿੰਘ, ਵਿਸ਼ਵ ਪ੍ਰਸਿੱਧ ਫੋਕ ਡਾਂਸ ਕਲਾਕਾਰ ਗੁਰਵਿੰਦਰ ਸਿੰਘ, ਰਿਟਾਇਰਡ ਪ੍ਰਿਸਿੰਪਲ ਸੁਖਵਿੰਦਰ ਸਿੰਘ ਬਤੋਰ ਜੱਜ ਮੌਜੂਦ ਰਹੇ। ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥੀ ਉਪਾਸਨਾ ਸੇਠ, ਹਿਮਾਂਸ਼ੂ ਭਾਸਕਰ, ਸਿਮਰਨਜੀਤ ਕੌਰ, ਹਰਲੀਨ ਨੇ ਨਿਭਾਈ