25 ਸਾਲ ਤੋਂ ਜੇਲ• ਵਿਚ ਬੰਦ ਕੈਦੀ ਦੀ ਆਖਰਕਾਰ ਹੋਈ ਰਿਹਾਈ, ਜਾਣੋ ਕੌਣ
ਪਟਿਆਲਾ, 19 ਨਵੰਬਰ, 2019 : ਸਾਲ 1995 ਵਿਚ ਚੰਡੀਗੜ• ਵਿਚ ਹੋਏ ਇਕ ਕਤਲ ਅਤੇ 2004 ਵਿਚ ਵਾਪਰੇ ਬੁੜੈਲ ਜੇਲ• ਕਾਂਤ 'ਤੇ ਆਧਾਰਤ ਕੇਸਾਂ ਨੂੰ ਲੈ ਕੇ ਪਿਛਲੇ 25 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ• ਦੀਆਂ ਜੇਲ•ਾਂ ਵਿਚ ਬੰਦ ਰਹੇ ਸੁਬੇਗ ਸਿੰਘ ਨੂੰ ਕੱਲ• ਦੇਰ ਸ਼ਾਮੀਂ ਪਟਿਆਲਾ ਦੀ ਕੇਂਦਰੀ ਜੇਲ• ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਹ ਜ਼ਿਲ•ੇ ਦੇ ਪਿੰਡ ਸੂਰੋਂ ਦਾ ਰਹਿਣ ਵਾਲਾ ਹੈ।
ਸੁਬੇਗ ਸਿੰਘ ਅਤੇ ਨੰਦ ਸਿੰਘ ਨੂੰ ਚੰਡੀਗੜ• ਦੀ ਅਦਾਲਤ ਨੇ ਬਚਨ ਸਿੰਘ ਦੇ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਨੰਦ ਸਿੰਘ ਨੂੰ ਪਿਛਲੇ ਹਫਤੇ ਰਿਹਾਅ ਕਰ ਦਿੱਤਾ ਗਾ ਸੀ। ਦੋਵੇਂ ਉੜੈਲ ਜੇਲ• ਵਿਚ ਉਮਰ ਕੈਦ ਭੁਗਤ ਰਹ ਸਨ ਜਦੋ 2004 ਵਿਚ ਜੇਲ• ਵਿਚੋਂ ਸੁਰੰਗ ਪੁੱਟ ਕੇ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਲਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਹੋਰ ਕੈਦੀ ਫਰਾਰ ਹੋ ਗਏ ਸਨ। ਇਸ ਮਾਮਲੇ ਵਿਚ ਸੁਬੇਗ ਸਿੰਘ ਤੇ ਨੰਦ ਸਿੰਘ ਦੋਵਾਂ 'ਤੇ ਕੇਸ ਚੱਲਿਆ ਪਰ ਉਹ ਬਰੀ ਹੋ ਗਏ ਸਨ। ਇਸ ਕੇਸ ਕਾਰਨ ਹੀ ਉਹਨਾਂ ਨੂੰ 25 ਸਾਲ ਜੇਲ• ਵਿਚ ਗੁਜਾਰਨੇ ਪਏ ਹਨ।
ਸੁਬੇਗ ਸਿੰਘ ਨੇ ਰਿਹਾਈ ਨੂੰ ਦੂਜਾ ਜਨਮ ਦੱਸਦਿਆਂ ਬਾਕੀ ਜ਼ਿੰਦਗੀ ਪਰਿਵਾਰ ਨਾਲ ਬਿਤਾਉਣ ਦੀ ਗੱਲ ਆਖੀ ਹੈ।