ਜਗਦੀਸ਼ ਥਿੰਦ
ਫਾਜ਼ਿਲਕਾ,19 ਨਵੰਬਰ
ਪੰਜਾਬ ਰਾਜ ਖੇਡਾਂ ਦੌਰਾਨ ਫਾਜ਼ਿਲਕਾ ਦੀ ਟੀਮ ਨੇ ਦੂਜੀ ਵਾਰ ਬਾਜ਼ੀ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ।
। ਸੰਗਰੂਰ ਵਿਖੇ ਹੋਈਆਂ ਅੰਡਰ 11 ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀ ਕਬੱਡੀ ਟੀਮ ਨੇ ਸਰਕਲ ਕੱਬਡੀ ਦਾ ਫਾਈਨਲ ਮੈਚ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ। ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਜੇਤੂ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਖਿਡਾਰੀਆਂ ਦੇ ਰੋਸ਼ਣ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜ ਕੇ ਮੱਲਾਂ ਮਾਰਨ ਦਾ ਸੱਦਾ ਦਿੱਤਾ।
। ਮੈਚ ਦੌਰਾਨ ਖਿਡਾਰੀਆਂ ਨੇ ਫਾਇਨਲ 'ਚ ਲੁਧਿਆਣਾ ਦੀ ਟੀਮ ਨੂੰ 30-38 ਫਰਕ ਨਾਲ ਹਰਾਇਆ ।
ਫ਼ਾਜ਼ਿਲਕਾ ਦੀ ਟੀਮ ਦੇ ਕੋਚ ਕੁਲਦੀਪ ਸਿੰਘ ਸਭਰਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਖੇਡਾਂ ਦੌਰਾਨ ਜ਼ਿਲਾ ਫ਼ਾਜ਼ਿਲਕਾ ਦੀਆਂ ਚੈੱਸ ਖੇਡਣ ਵਾਲੀਆਂ ਲੜਕੀਆਂ ਨੇ ਸਿਲਵਰ ਮੈਡਲ, ਗੱਤਕਾ ਟੀਮ ਨੇ ਸਿਲਵਰ ਮੈਡਲ, ਕੁਸ਼ਤੀ 30ਕਿੱਲੋ ਵਿੱਚ ਸਿਲਵਰ, ਰੋਪ ਸਕਿਪਿੰਗ ਵਿੱਚ ਦੋ ਗੋਲਡ ਮੈਡਲ ਹਾਸਲ ਕਰਕੇ ਆਪਣਾ ਅਤੇ ਮਾਤਾ ਪਿਤਾ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਨਾਮ ਦਾ ਨਾਮ ਰੌਸ਼ਨ ਕੀਤਾ ਹੈ ।