ਮਾਨਸਾ 19 ਨਵੰਬਰ 2019: ਜੇ ਐੱਨ ਯੂ ਦੇ ਵਿਦਿਆਰਥੀਆਂ ਦੀਆਂ ਫੀਸਾਂ ਫੰਡਾਂ, ਹੋਸਟਲ ਫੀਸਾਂ ਚ ਕੀਤਾ ਵਾਧਾ ਵਾਪਸ ਕਰਾਏ ਜਾਣ, ਵਿਦਿਆਰਥੀਆਂ ਤੇ ਲਾਠੀਚਾਰਜ ਕਰਕੇ 150ਦੇ ਕਰੀਬ ਅੰਦੋਲਨਕਾਰੀ ਵਿਦਿਆਰਥੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੱਦੇ ਤੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਤੋਂ ਲੈ ਕੇ ਤਿੰਨ ਕੋਨੀ ਤੱਕ ਰੋਹ ਭਰਪੂਰ ਰੋਸ਼ ਮਾਰਚ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੰਦਗੜ੍ਹ ਤੇ ਜ਼ਿਲ੍ਹਾ ਸਕੱਤਰ ਸਰਬਜੀਤ ਕੌਰ ਰਮਦਿੱਤੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਪੁਲਿਸ ਜ਼ਬਰ ਤੇ ਕੂੜ ਪ੍ਰਚਾਰ ਜ਼ਰੀਏ ਵਿਦਿਆਰਥੀ ਸ਼ੰਘਰਸ ਨੂੰ ਨਾਕਾਮ ਕਰਨਾ ਚਾਹੁੰਦੀ ਹੈ। ਅਜਿਹੇ ਸਮੇਂ ਗੁਰੂ ਨਾਨਕ ਦੀ ਵਿਚਾਰਧਾਰਾ ਸਾਨੂੰ ਅਜੋਕੇ ਬਾਬਰਾਂ ਨੂੰ ਬੇਖੌਫ਼ ਹੋ ਕੇ ਜ਼ਾਬਰ ਆਖ ਲਲਕਾਰਨ ਦਾ ਰਾਹ ਦਿਖਾ ਰਹੀ ਆ ਅਸੀਂ ਇਸ ਮੌਕੇ ਜੇ ਐੱਨ ਯੂ ਦੇ ਵਿਦਿਆਰਥੀ ਦੇ ਸ਼ੰਘਰਸ ਦਾ ਸਮਰਥਨ ਕਰਦੇ ਹੋਏ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਕੇ ਸਮੁੱਚੀਆਂ ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਬੇਹਤਰ ਬਣਾ ਸਾਰਿਆਂ ਲਈ ਸਸਤੀ ਸਿੱਖਿਆ ਦੀ ਗਾਰੰਟੀ ਦੀ ਮੰਗ ਕਰਦੇ ਹੋਏ, ਸਮੁੱਚੇ ਅੰਦੋਲਨਕਾਰੀ ਵਿਦਿਆਰਥੀਆਂ ਦੀ ਬਿਨਾਂ ਸ਼ਰਤ ਰਿਹਾਈ ਤੇ ਜ਼ਬਰ ਕਰਨ ਲਈ ਜਿੰਮੇਵਾਰ ਪੁਲਸ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ। ਇਸ ਮੌਕੇ ਹਰਦਮ ਮਾਨਸਾ, ਜਗਤਾਰ ਮਾਨਸਾ, ਸੁਖਪ੍ਰੀਤ ਕੌਰ, ਰੀਤੂ ਕੌਰ ,ਸਤਨਾਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।