ਲੁਧਿਆਣਾ : ਮਾਲਗੱਡੀ ਲੀਹੋਂ ਲੱਥੀ, ਅੰਮ੍ਰਿਤਸਰ ਰੂਟ 'ਤੇ ਆਵਾਜਾਈ 'ਚ ਪਿਆ ਵਿਘਨ
ਸੰਜੀਵ ਸੂਦ
ਲੁਧਿਆਣਾ, 19 ਨਵੰਬਰ, 2019 : ਲੁਧਿਆਣਾ ਦੋਮੋਰੀਆ ਪੁਲ ਨੇੜੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ, ਇਹ ਮਾਲ ਗੱਡੀ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ।ਦੋਮੋਰੀਆ ਪੁਲ ਨੇੜੇ ਇਹ ਹਾਦਸਾ ਹੋਇਆ । ਹਾਲਾਂਕਿ ਮਾਲ ਗੱਡੀ ਹੋਣ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਰੇਲਵੇ ਵਿਭਾਗ ਦੀ ਅਣਗਹਿਲੀ ਇੱਕ ਵਾਰ ਮੁੜ ਤੋਂ ਜ਼ਰੂਰ ਜੱਗ ਜ਼ਾਹਿਰ ਹੋ ਗਈ ਹੈ। ਮੌਕੇ ਤੇ ਰੇਲਵੇ ਅਧਿਕਾਰੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਇਸ ਰੂਟ ਨੂੰ ਕਲੀਅਰ ਕਰ ਲਿਆ ਜਾਵੇਗਾ।ਡੱਬਾ ਲੀਹੋ ਲੱਥਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਈ ਟਰੇਨਾਂ ਨੂੰ ਸਟੇਸ਼ਨ ਦੇ ਕੋਲ ਹੀ ਰੋਕ ਲਿਆ ਗਿਆ. ।.ਲੁਧਿਆਣਾ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਾਦਸਾ ਸਵੇਰੇ ਹੋਇਆ ਜਿਸ ਤੋਂ ਬਾਅਦ ਤੁਰੰਤ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਕੇ ਲਾਈਨਾਂ ਦੀ ਮੁਰੰਮਤ ਚ ਜੁੱਟ ਗਏ. ।