ਗੁਰਨਾਮ ਸਿੱਧੂ
ਫਿਰੋਜ਼ਪੁਰ 19 ਨਵੰਬਰ 2019 : ਐੱਨਆਰਐੱਚਐੱਮ ਯੂਨੀਅਨ ਵੱਲੋਂ ਸੰਗੀਤਾ ਪਾਸੀ ਦੀ ਪ੍ਰਧਾਨਗੀ ਵਿਚ ਸਿਵਲ ਹਪਸਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਥਾਪੜ ਨੂੰ ਐੱਨਆਰਐੱਚਐੱਮ ਦੇ ਸਮੂਹ ਸਟਾਫ ਦੀਆਂ ਪਿਛਲੇ ਢਾਈ ਮਹੀਨੇ ਤੋਂ ਤਨਖਾਹ ਨਾ ਮਿਲਣੀ, ਅਪ੍ਰੈਲ 2019 ਤੋਂ ਇੰਕਰੀਮੈਂਟ ਨਾ ਮਿਲਣਾ, ਅਪ੍ਰੈਲ ਤੋਂ ਲੈ ਕੇ ਲੱਗੇ ਇੰਕਰਮੈਂਟ ਦਾ ਬਕਾਇਆ ਨਾ ਮਿਲਣਾ ਆਦਿ ਮੰਗਾਂ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐੱਸਐੱਮਓ ਡਾ. ਅਸ਼ੋਕ ਥਾਪੜ ਨੇ ਵਿਸਵਾਸ਼ ਦੁਆਇਆ ਕਿ ਇਕ ਹਫਤੇ ਦੇ ਅੰਦਰ ਅੰਦਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਦਾ ਨਿਪਟਾਰਾ ਕਰਕੇ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਐੱਨਆਰਐੱਚਐੱਮ ਯੂਨੀਅਨ ਅਤੇ ਮਲਟੀਪਰਪਜ਼ ਹੈੱਲਥ ਵਰਕਰ ਯੂਨੀਅਨ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਇਕ ਹਫਤੇ ਅੰਦਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਐੱਨਆਰਐੱਚਐੱਮ ਮੁਲਾਜ਼ਮਾਂ ਵੱਲੋਂ ਕੰਮ ਬੰਦ ਕਰਕੇ ਧਰਨਾ ਮਾਰਿਆ ਜਾਵੇਗਾ। ਮੀਟਿੰਗ ਵਿਚ ਡਾ. ਮਨਪ੍ਰੀਤ ਕੌਰ, ਡਾ. ਲਲਿਤ, ਡਾ. ਸੋਰਭ ਲੂਥਰਾ, ਸਟਾਫ ਜਸਵਿੰਦਰ ਕੌਰ, ਪੁਨੀਤ ਮਹਿਤਾ, ਰਵਿੰਦਰ ਸ਼ਰਮਾ, ਸੰਦੀਪ ਸਿੰਘ ਫਾਰਮਾਸਿਸਟ, ਰਾਧੇ ਸ਼ਾਮ ਲੈਬੋਟਰੀ ਟੈਕਸੀਅਨ, ਕ੍ਰਿਸ਼ਨਾ ਸਟਾਫ ਨਰਸ, ਸੁਖਵਿੰਦਰ ਸੁੱਖੀ, ਨੇਹਾ ਧਵਨ ਫਾਰਮਾਸਿਸਟ, ਗੀਤਾ ਸਟਾਫ ਨਰਸ, ਕਮਲਜੀਤ ਕੌਰ, ਨਿਸ਼ਾ ਆਦਿ ਸਟਾਫ ਹਾਜ਼ਰ ਸੀ।