ਪਾਚਣ ਕ੍ਰਿਆ ਨੂੰ ਠੀਕ ਕਰਨ ਤੇ ਸਵਾਦ ਚਖਣ ਲਈ ਦੰਦਾਂ ਦੀ ਸੰਭਾਲ ਜ਼ਰੂਰੀ: ਡਾ. ਰਜ਼ਨੀਸ਼
ਗੁਰਨਾਮ ਸਿੱਧੂ
ਫਿਰੋਜ਼ਪੁਰ 19 ਨਵੰਬਰ 2019 : ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸੰਭਾਲ ਮੁਹਿੰਮ ਤਹਿਤ ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸਾਹ ਵਿਖੇ 15 ਰੋਜ਼ਾ ਦੰਦ ਸੰਭਾਲ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸੀਐੱਚਸੀ ਫਿਰੋਜ਼ਸਾਹ ਵਿਖੇ ਡਾ. ਰਜਨੀਸ਼, ਮੈਡੀਕਲ ਅਫਸਰ ਡੈਂਟਲ ਵਲੋ ਪੰਦਰਵਾੜੇ ਦੀ ਸ਼ੁਰਆਤ ਕੀਤੀ ਗਈ। ਹਸਪਤਾਲ ਵਿਚ ਆਏ ਮਰੀਜ਼ਾਂ ਨਾਲ ਵਿਚਾਰ ਸਾਂਝੇ ਕਰਦਿਆਂ ਡਾ. ਰਜਨੀਸ਼, ਮੈਡੀਕਲ ਅਫਸਰ ਡੈਂਟਲ ਅਤੇ ਨੇਹਾ ਭੰਡਾਰੀ ਬੀਈਈ ਨੇ ਕਿਹਾ ਕਿ ਇਸ 15 ਰੋਜ਼ਾ ਦੰਦ ਸੰਭਾਲ ਕੈਂਪ ਦੌਰਾਨ ਜਿਥੇ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਚੈਕਅਪ ਕੀਤਾ ਜਾਵੇਗਾ, ਉਥੇ ਲੋੜ ਅਨੁਸਾਰ ਦਵਾਈਆਂ ਵੀ ਸਿਹਤ ਵਿਭਾਗ ਵੱਲੋਂ ਮੁਫਤ ਦਿੱਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਡੈਂਚਰ ਦਿੱਤੇ ਜਾਣਗੇ ਤਾਂ ਜੋ ਇਹ ਬਜ਼ੁਰਗ ਆਪਣਾ ਖਾਣ-ਪਾਣ ਸਹੀ ਤਰ੍ਹਾਂ ਨਾਲ ਕਰ ਸਕਣ। ਡਾ. ਰਜਨੀਸ਼ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਮੂੰਹ, ਪੇਟ ਦੇ ਕੈਂਸਰ ਸਮੇਤ ਹਰੇਕ ਬਿਮਾਰੀ ਦੇ ਖਾਤਮੇ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਡਾ. ਇਸ਼ਾ ਨੇ ਕਿਹਾ ਕਿ ਪਾਚਣ ਕ੍ਰਿਆ ਨੂੰ ਠੀਕ ਕਰਨ ਤੇ ਸਵਾਦ ਚਖਣ ਲਈ ਦੰਦਾਂ ਦੀ ਸੰਭਾਲ ਜ਼ਰੂਰੀ ਹੈ ਅਤੇ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ ਹਰੇਕ ਲਈ ਰਾਤ ਵੇਲੇ ਬੁਰਸ ਸ਼ਕਰਨਾਜ ਹੈ। ਦੰਦਾਂ ਦੀ ਸੰਭਾਲ 'ਤੇ ਜ਼ੋਰ ਦਿੰਦਿਆਂ ਡਾ. ਰਜਨੀਸ਼ ਨੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਲਈ ਸਭ ਤੋਂ ਜ਼ਰੂਰੀ ਦੰਦ ਹਨ, ਕਿਉਂਕਿ ਦੰਦਾਂ ਨਾਲ ਚਿਥਿਆ ਖਾਣਾ ਪਚਣ ਦੇ ਯੋਗ ਹੁੰਦਾ ਹੈ, ਜਿਸ ਨਾਲ ਮਨੁੱਖ ਦਾ ਸਰੀਰ ਸੋਖਾਲੇ ਢੰਗ ਨਾਲ ਖਾਣੇ ਨੂੰ ਪਚਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਜਿਥੇ ਸਵੇਰੇ ਬੁਰਸ ਕਰਨਾ ਚਾਹੀਦਾ ਹੈ, ਉਥੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬੁਰਸ਼ ਕਰਨਾ ਵੀ ਅਤਿ ਜ਼ਰੂਰੀ ਹੈ ਤਾਂ ਜੋ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਰੱਖੀ ਜਾ ਸਕੇ। ਸਿਗਰਟਨੋਸ਼ੀ, ਤੰਬਾਕੂਨੋਸ਼ੀ ਦਾ ਸਖਤ ਵਿਰੋਧ ਕਰਦਿਆਂ ਬੀਈਈ ਨੇਹਾ ਭੰਡਾਰੀ ਨੇ ਕਿਹਾ ਕਿ ਜਿਥੇ ਇਸ ਨਾਲ ਮਨੁੱਖ ਨੂੰ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਉਥੇ ਇਸ ਨਾਲ ਮੂੰਹ ਰਾਹੀਂ ਪੇਟ ਵਿਚ ਗੰਦੇ ਤੱਤ ਵੀ ਚਲੇ ਜਾਂਦੇ ਹਨ, ਜੋ ਮਨੁੱਖ ਦੀ ਸਿਹਤ ਨੂੰ ਰੋਗੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਲਈ ਜਿਨ੍ਹਾਂ ਜ਼ਰੂਰੀ ਮੂੰਹ ਦੀ ਸਫਾਈ ਹੈ, ਉਥੇ ਜ਼ਰੂਰੀ ਹੈ ਕਿ ਸਾਡੀ ਸਿਹਤ ਲਈ ਕਿਸ ਵਸਤੂ ਦੀ ਵਰਤੋਂ ਕਰਨੀ ਹੈ ਬਾਰੇ ਵੀ ਸੁਹਿਰਦਤਾ ਨਾਲ ਸੋਚਿਆ ਜਾ ਸਕ। ਇਸ ਮੌਕੇ ਡਾ. ਇਸ਼ਾ, ਹਰਜਿੰਦਰ ਸਿੰਘ ਪ੍ਰਧਾਨ, ਐੱਨਐੱਚਐੱਮ, ਵਿਰਮ ਸ਼ਰਮਾ, ਸਮੇਤ ਹਸਪਤਾਲ ਦਾ ਸਟਾਫ ਹਾਜ਼ਰ ਸੀ।