- ਸਰਹੱਦੀ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਜਾ ਰਹੀ ਹੈ ਮਿਆਰੀ ਸਿੱਖਿਆ : ਪ੍ਰਿੰਸਿਪਲ ਧੂੜੀਆ
- ਵਿਧਾਇਕ ਘੁਬਾਇਆ ਵੱਲੋਂ ਸਰਕਾਰੀ ਕੰਨਿਆ ਸਕੂਲ ਦੀ ਕੀਤੀ ਗਈ ਵਿਸ਼ੇਸ਼ ਵਿਜ਼ਿਟ
- ਬੁਨਿਆਦੀ ਲੋੜ ਮੁਤਾਬਕ ਸਕੂਲ ਨੂੰ ਦਿੱਤੇ 5 ਲੱਖ ਰੁਪਏ
ਫਾਜ਼ਿਲਕਾ, 19 ਨਵੰਬਰ 2019 - ਫਾਜ਼ਿਲਕਾ ਦੇ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿੱਖੇ ਵਿਸ਼ੇਸ਼ ਤੌਰ 'ਤੇ ਵਿਜ਼ਿਟ ਕੀਤੀ ਇਸ ਦੋਰਾਨ ਉਨ੍ਹਾਂ ਸਕੂਲ ਵਿਦਿਆਰਥਣਾਂ ਅਤੇ ਸਕੂਲ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਵਿੱਖੇ ਚੱਲ ਰਹੀ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਸਬੰਧੀ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਤੋਂ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਘੁਬਾਇਆ ਨੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਸਟਾਫ ਨਾਲ ਮੀਟਿੰਗ ਵੀ ਕੀਤੀ। ਜਿਸ 'ਚ ਸਕੂਲ ਪ੍ਰਿੰਸੀਪਲ ਧੂੜੀਆ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਦਾ ਸਕੂਲ ਵੱਲੋਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਧੂੜੀਆ ਨੇ ਸਕੂਲ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਮਿਹਨਤੀ ਸਟਾਫ਼ ਦੇ ਸਹਿਯੋਗ ਨਾਲ ਸਾਡੀਆਂ ਵਿਦਿਆਰਥਣਾਂ ਵੱਲੋਂ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸੰਗੀਤ, ਖੇਡਾਂ, ਵੱਖ ਵੱਖ ਵਿਦਿਅਕ ਮੁਕਾਬਲੇ
ਅਤੇ ਸਕਾਊਟ ਆਦਿ 'ਚ ਵਿਸ਼ੇਸ਼ ਪ੍ਰਾਪਤ ਕੀਤੀਆ ਗਈਆਂ ਉਪਲੱਬਧੀਆ ਹਾਸਲ ਕੀਤੀਆਂ ਗਈਆਂ ਹਨ। ਜਿਸ ਨਾਲ ਸਰਹੱਦੀ ਇਲਾਕੇ ਫਾਜ਼ਿਲਕਾ ਦਾ ਨਾਮ ਪੰਜਾਬ ਹੀ ਨਹੀਂ ਦੇਸ਼ 'ਚ ਵੀ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਅਧਿਆਪਕਾਂ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਇਸ ਸਰਹੱਦੀ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਚੰਗੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸਕੂਲ 'ਚ 9ਵੀਂ ਤੋ 12ਵੀਂ ਜਮਾਤ ਦੇ ਬੱਚਿਆਂ ਨੂੰ ਜਲਦ ਹੀ ਸਮਾਰਟ ਕਲਾਸ ਰੂਮ ਰਾਹੀਂ ਆਨ ਲਾਇਨ ਸਿੱਖਿਆ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ।
ਸਟਾਫ ਅਤੇ ਵਿਦਿਆਰਥੀਆਂ ਨੂੰ ਅਪਣੇ ਸੰਬੋਧਨ 'ਚ ਵਿਧਾਇਕ ਘੁਬਾਇਆ ਨੇ ਕਿਹਾ ਕਿ ਇਹ ਸਕੂਲ ਫਾਜ਼ਿਲਕਾ ਇਲਾਕੇ ਦਾ ਬਹੁਤ ਪੁਰਾਣਾ ਸਕੂਲ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ 'ਚ ਲਗਾਤਾਰ ਮੱਲਾਂ ਮਾਰ ਰਿਹਾ ਹੈ ਇਹ ਸਭ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੇ ਮਿਹਨਤੀ ਸਟਾਫ ਦੇ ਯਤਨਾਂ ਸਦਕਾ ਹਾਸਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਅਤੇ ਸਰਹੱਦੀ ਇਲਾਕਿਆਂ ਦੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਅਤੇ ਮਿਆਰੀ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ 'ਚ ਇਹ ਸਕੂਲ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਦੇ ਲਈ ਫਾਜ਼ਿਲਕਾ ਹਲਕੇ ਦੇ ਇਸ ਸਕੂਲ ਦੇ ਨਾਲ ਨਾਲ ਕਿਸੇ ਵੀ ਸਕੂਲ ਨੂੰ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਦੇ ਮਾਮਲੇ 'ਚ ਉਨ੍ਹਾਂ ਵੱਲੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਪਹੁੰਚੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਸਕੂਲ ਦੇ ਪ੍ਰਵੇਸ਼ ਦੇ ਰਾਸਤੇ ਲਈ ਇੰਟਰ ਲੋਕਿੰਗ ਟਾਇਲਜ਼, ਦਿਵਿਆਂਗ ਬੱਚਿਆਂ ਲਈ ਲੋੜੀਂਦਾ ਸਮਾਨ ਅਤੇ ਸਕੂਲ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਵੱਲੋਂ ਕੀਤੀ ਗਈ ਮੰਗ ਅਨੁਸਾਰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਵਿਧਾਇਕ ਘੁਬਾਇਆ ਨੇ ਸਕੂਲ 'ਚ ਆਈਈਡੀ ਕੰਪੋਨੈਂਟ ਅਧੀਨ ਦਿਵਿਆਂਗ ਬੱਚਿਆਂ ਲਈ ਚੱਲ ਰਹੇ ਉਡਾਨ ਸਪੈਸ਼ਲ ਰਿਸੋਰਸ ਸੈਂਟਰ ਵਿੱਖੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੇ ਨਾਲ ਵਿਸ਼ੇਸ ਤੌਰ 'ਤੇ ਪਹੁੰਚਕੇ ਦਿਵਿਆਂਗ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਦਿਵਿਆਂਗ ਬੱਚਿਆਂ ਨੂੰ ਅਪਣਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਘੁਬਾਇਆ ਦੇ ਨਿਜੀ ਸਹਾਇਕ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਪੱਪੂ, ਸੀਨੀਅਰ ਕਾਂਗਰਸ ਆਗੂ ਰੋਸ਼ਨ ਲਾਲ ਖੁੰਗਰ, ਬਿਟੂ ਦੁਰੇਜ਼ਾ, ਅਸ਼ੋਕ ਸੋਨੀ, ਮਹਾਵੀਰ, ਸੱਤਪਾਲ ਭੂਸਰੀ, ਦਿਵਿਆਂਗ ਬੱਚਿਆਂ ਦੇ ਰਿਸੋਰਸ ਪਰਸਨ ਨਿਸ਼ਾਂਤ ਅਗਰਵਾਲ, ਵਾਇਸ ਪ੍ਰਿੰਸੀਪਲ ਕੰਚਨ ਭੁਸਰੀ ਦੇ ਨਾਲ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।