ਗੁਰਨਾਮ ਸਿੱਧੂ
ਫਿਰੋਜ਼ਪੁਰ, 19 ਨਵੰਬਰ 2019 - ਇੱਕ ਬਜ਼ੁਰਗ ਨੇ ਆਪਣੇ ਘਰ ਵਿਚ ਮੰਗਲਵਾਰ ਦੀ ਸਵੇਰ ਅੱਠ ਵਜੇ ਫਾਹਿਆ ਲੈ ਕੇ ਖੁਦਕੁਸ਼ੀ ਕਰ ਲਈ ਜਾਣ ਦੀ ਖਬਰ ਮਿਲੀ ਹੈ। ਬਜ਼ੁਰਗ ਧਮਕੀਆਂ ਮਿਲਣ ਦੇ ਕਾਰਨ ਲਗਾਤਾਰ ਪ੍ਰੇਸ਼ਾਨ ਰਹਿ ਰਿਹਾ ਸੀ। ਉਧਰ ਪੁਲਿਸ ਨੇ ਮ੍ਰਿਤਕ ਮਹੇਸ਼ ਕੁਮਾਰ (60) ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਦੀਵਾਲੀ ਤੋਂ 1 ਦਿਨ ਪਹਿਲਾ ਫਿਰੋਜ਼ਪੁਰ ਕੈਂਟ ਸਥਿਤ ਖਲਾਸੀ ਲਾਇਨ ਵਿਚ ਨੌਜਵਾਨ ਦੀ ਅਚਾਨਕ ਹੋਏ ਹਾਦਸੇ ਦੌਰਾਨ ਮੌਤ ਹੋ ਗਈ ਸੀ, ਉਸੇ ਮ੍ਰਿਤਕ ਵਿੱਕੀ (20) ਦੀ ਮੌਤ ਦੇ ਸਬੰਧ ਵਿਚ ਉਸ ਦੇ ਘਰ ਵਾਲੇ ਹਾਦਸੇ ਦੇ ਦੋਸ਼ ਸੋਨੂੰ ਦੇ ਘਰ ਧਮਕੀਆਂ ਦੇ ਰਹੇ ਸੀ ਕਿ ਰਾਜੀਨਾਮਾ ਕਰਦੇ ਹੋਏ ਵਿੱਕੀ ਦੇ ਘਰ ਵਾਲਿਆਂ ਨੂੰ 25 ਲੱਖ ਰੁਪਏ ਦਿੱਤੇ। ਇਸ 'ਤੇ ਸੋਨੂੰ ਦਾ ਪਿਤਾ ਮਹੇਸ਼ ਪ੍ਰਕਾਸ਼ ਦਾ ਕਹਿਣਾ ਸੀ ਕਿ ਉਹ 25 ਲੱਖ ਰੁਪਏ ਦੇਣ ਦੇ ਅਸਮਰੱਥ ਹੈ।
ਬਾਵਜੂਦ ਉਹ ਲੋਕ ਕਈ ਵਾਰ ਘਰ ਆਉਂਦੇ ਅਤੇ ਧਮਕੀਆਂ ਦਿੰਦੇ। ਮਾਮਲਾ ਪੁਲਿਸ ਵਿਚ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਨ੍ਹਾਂ ਧਮਕੀਆਂ ਤੋਂ ਬਜ਼ੁਰਗ ਕਾਫੀ ਪ੍ਰੇਸ਼ਾਨ ਚੱਲਣ ਲੱਗਾ ਅਤੇ ਮੰਗਲਵਾਰ ਦੀ ਸਵੇਰੇ ਆਪਣੇ ਹੀ ਘਰ ਵਿਚ ਸਵਾ 8 ਵਜੇ ਦੇ ਕਰੀਬ ਫਾਹਿਆ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਐੱਸਐੱਚਓ ਕੈਂਟ ਵੱਲੋਂ ਰਾਜੀਨਾਮੇ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਅਤੇ ਮੰਗਲਵਾਰ ਦੇ ਦਿਨ ਹੀ ਜ਼ਮਾਨਤ ਲੈਣੀ ਸੀ, ਪਰ ਲੜਕੀ ਦੀ ਜ਼ਮਾਨਤ ਨੂੰ ਲੈ ਕੇ ਪ੍ਰੇਸ਼ਾਨ ਪਿਤਾ ਨੇ ਸਵੇਰੇ ਹੀ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਇਸ ਸਬੰਧ ਵਿਚ ਪੁਲਿਸ ਨੇ ਖਲਾਸੀ ਲਾਇਨ ਨਿਵਾਸੀ ਭਿੰਦਰ, ਬਲਵਿੰਦਰ ਅਤੇ ਫਿਰੋਜ਼ਪੁਰ ਦੇ ਪਿੰਡ ਨਵਾਂ ਪੁਰਬਾ ਨਿਵਾਸੀ ਸ਼ੰਮੀ ਭੱਟੀ ਦੇ ਖਿਲਾਫ ਕੇਸ ਦਰਜ ਕਰਕੇ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।