← ਪਿਛੇ ਪਰਤੋ
ਮੁੰਬਈ 19 ਨਵੰਬਰ 2019
ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਚ ਚਾਰ ਹਜ਼ਾਰ ਕਰੋੜ ਤੋਂ ਵੱਧ ਕਥਿਤ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ ਨੇ "ਪੀ ਐਮ ਸੀ" ਬੈਂਕ ਚੋਂ ਪੈਸੇ ਕਢਵਾਉਣ ਤੇ ਇਸ ਸਾਲ 23 ਸਤੰਬਰ ਨੂੰ 6 ਮਹੀਨਿਆਂ ਲਈ ਪਾਬੰਦੀ ਲਾ ਦਿੱਤੀ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ। ਅੱਜ ਮੰਗਲਵਾਰ ਨੂੰ ਮੁੰਬਈ ਹਾਈ ਕੋਰਟ ਦੇ ਬਾਹਰ ਬੈਂਕ ਦੇ ਗ੍ਰਾਹਕ ਰੋਸ ਪ੍ਰਦਰਸ਼ਨ ਕਰ ਰਹੇ ਸਨ ਜਿਸ ਵਿੱਚ ਕਈ ਔਰਤਾਂ ਰੋ ਪਈਆਂ ਸਨ। ਗੁਨਾਹਗਾਰ ਕੋਈ ਹੋਰ ਸਜ਼ਾ ਪਬਲਿਕ ਨੂੰ?
(ਤਸਵੀਰਾਂ ਏ ਐਨ ਆਈ)
Total Responses : 863