ਹਿਊਸਟਨ, ਅਮਰੀਕਾ 20 ਨਵੰਬਰ 2019
ਅਮਰੀਕੀ ਸਿੱਖ ਪੁਲਿਸ ਅਫ਼ਸਰ ਸ਼ਹੀਦ ਸੰਦੀਪ ਧਾਲੀਵਾਲ ਦੇ ਸਨਮਾਨ ਵਿੱਚ ਅਮਰੀਕਾ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਇਹ ਐਲਾਨ ਹਿਊਸਟਨ ਪੁਲਿਸ ਟੈਕਸਾਸ ਵਿੱਚ ਕਾਨੂੰਨ ਲਾਗੂ ਕਰਨ ਵਾਲ਼ੀ ਸਭ ਤੋਂ ਵੱਡੀ ਏਜੰਸੀ ਨੇ ਕੀਤਾ । ਸਿਟੀ ਆਫ਼ ਹਿਊਸਟਨ ਨੇ 18 ਨਵੰਬਰ 2019 ਨੂੰ ਇਕ ਟਵੀਟ ਕਰਕੇ ਡਰੈੱਸ ਕੋਡ ਵਿੱਚ ਤਬਦੀਲੀ ਕੀਤੀ ਜਿਸ ਤਹਿਤ ਅਧਿਕਾਰੀਆਂ ਨੂੰ ਆਪਣੇ ਧਾਰਮਿਕ ਅਕੀਦੇ ਅਨੁਸਾਰ ਧਾਰਮਿਕ ਚਿੰਨ੍ਹ ਪਹਿਨਣ ਦੀ ਖੁੱਲ੍ਹ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਸੰਦੀਪ ਧਾਲੀਵਾਲ ਇਕ ਅਜੇਹਾ ਸ਼ਖਸ਼ ਸੀ ਜਿਸ ਨੂੰ 2015 'ਚ ਟੈਕਸਾਸ ਵਿੱਚ ਕਾਫ਼ੀ ਮਸ਼ੱਕਤ ਤੋਂ ਬਾਅਦ ਡਿਊਟੀ ਦੌਰਾਨ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲ਼ੀ ਸੀ, ਸੰਦੀਪ ਦੀ ਬਦੌਲਤ ਹੀ ਹੋਰ ਘੱਟ ਗਿਣਤੀਆਂ ਦੇ ਲੋਕਾਂ ਨੂੰ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਲਈ ਰਾਹ ਪੱਧਰਾ ਹੋ ਗਿਆ ਸੀ।
ਸੰਦੀਪ ਦੇ ਸਨਮਾਨ ਵਿੱਚ ਅਮਰੀਕੀ ਮੀਡੀਆ "ਸੀ ਐਨ ਬੀ ਸੀ" ਨੇ ਲਿਖਿਆ ਕਿ "ਉਸ ਦੀ ਪੱਗ ਜਿਸ ਨੂੰ ਉਹ ਬੜੇ ਮਾਣ ਨਾਲ਼ ਬੰਨ੍ਹਦਾ ਸੀ ਉਹ (ਪੱਗ) ਸਿਰ ਤੇ ਤਾਜ ਦੀ ਤਰ੍ਹਾਂ ਸੀ"।
ਇਸ ਸਾਲ 27 ਸਤੰਬਰ ਨੂੰ ਟਰੈਫ਼ਿਕ ਦੀ ਰੁਟੀਨ ਚੈਕਿੰਗ ਦੌਰਾਨ ਸੰਦੀਪ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤ ਗਿਆ ਸੀ