← ਪਿਛੇ ਪਰਤੋ
ਦਿੱਲੀ, 20 ਨਵੰਬਰ 2019 ਅਮਰੀਕਾ ਨੇ ਤਕਰੀਬਨ 150 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਜੋ ਅੱਜ ਬੁੱਧਵਾਰ ਨੂੰ "ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ" ਤੇ ਪਹੁੰਚ ਗਏ ਹਨ। ਡਿਪੋਰਟ ਹੋਏ ਇਨ੍ਹਾਂ ਵਿਅਕਤੀਆਂ ਵਿੱਚ ਇਲੀਗਲ ਮਾਈਗ੍ਰੈਂਟਸ ਤੇ ਵੀਜ਼ਾ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਲੋਕ ਹਨ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੇ ਮੁਤਾਬਿਕ ਡਿਪੋਰਟ ਹੋਏ ਵਿਅਕਤੀਆਂ ਦੀ ਉਮਰ 20 ਤੋ 35 ਸਾਲ ਦੇ ਦਰਮਿਆਨ ਹੈ ਜੋ "ਇਮਰਜੰਸੀ ਸਰਟੀਫਿਕੇਟ" ਦੇ ਰਾਹੀਂ ਅਮਰੀਕਾ ਡਿਪੋਰਟ ਕੀਤੇ ਗਏ ਹਨ। ਡਿਪੋਰਟ ਕੀਤੇ ਵਿਅਕਤੀਆਂ ਵਿੱਚ ਕੁਝ ਬੰਗਲਾਦੇਸ਼ੀ ਤੇ ਸ਼ੀਲੰਕਾ ਦੇ ਨਾਗਰਿਕ ਵੀ ਹਨ। ਇਸੇ ਸਾਲ 18 ਅਕਤੂਬਰ ਨੂੰ 311 ਵਿਅਕਤੀ ਅਮਰੀਕਾ ਨੇ ਡਿਪੋਰਟ ਕੀਤੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਤੇ ਹਰਿਆਣਵੀ ਸਨ। 23 ਅਕਤੂਬਰ ਨੂੰ 117 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ
Total Responses : 108