24 ਨਵੰਬਰ ਨੂੰ ਸਿਖਿਆ ਮੰਤਰੀ ਨੂੰ ਸੰਗਰੂਰ ਵਿਖੇ ਮਿਲੇਗਾ ਮਾਸ ਡੈਪੂਟੇਸ਼ਨ
ਅਧਿਆਪਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਹਮਲਾ ਸਹਿਣ ਨਹੀਂ ਕਰਾਂਗੇ - ਦੌੜਕਾ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਪੱਤਰਕਾਰੀ ਬੰਦ ਕਰਨ ਦੇ ਬਹਾਨੇ ਨਾਲ ਅਧਿਆਪਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਖ਼ਤਮ ਕਰਨ ਦਾ ਪੱਤਰ ਰੱਦ ਕੀਤਾ ਜਾਵੇ, ਵਿਭਾਗ ਵਿੱਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਤਨਖਾਹ ਕਟੋਤੀ ਰੱਦ ਕਰਨ ਸਬੰਧੀ ਬਣਾਈ ਕਮੇਟੀ ਦੀ ਰਿਪੋਰਟ ਜਾਰੀ ਕੀਤੀ ਜਾਵੇ, 2004 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਖਾਲੀ ਅਸਾਮੀਆਂ ਤੇ ਤਰੁੰਤ ਰੈਗੂਲਰ ਭਰਤੀ ਕੀਤੀ ਜਾਵੇ, ਫਤਹਿਗੜ੍ਹ ਸਾਹਿਬ ਦੇ ਡੀ ਈ ਓ ਦਿਨੇਸ਼ ਕੁਮਾਰ ਵਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਜਾਰੀ ਝੂਠੀ ਦੋਸ਼ ਸੂਚੀ ਵਾਪਿਸ ਲਈ ਜਾਵੇ ਤੇ ਅਧਿਆਪਕਾ ਕਿਰਨ ਬੰਗੜ ਦੀ ਹਰਾਸਮੈਂਟ ਕਰਨ ਵਾਲੇ ਡੀ ਈ ਓ ਫਤਹਿਗੜ੍ਹ ਸਾਹਿਬ ਦਿਨੇਸ਼ ਕੁਮਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਸਰਕਾਰ ਦੇ ਬੱਜਟ ਦਾ 6% ਸਿੱਖਿਆ ਤੇ ਖਰਚ ਕੀਤਾ ਜਾਵੇ ਤੇ ਜਨਤਕ ਸਿਖਿਆ ਨੂੰ ਮਜਬੂਤ ਕਰਨ ਲਈ ਪ੍ਰਾਈਵੇਟ ਸੰਸਥਾਵਾਂ ਨੂੰ ਬੰਦ ਕੀਤਾ ਜਾਵੇ, ਅਧਿਆਪਕ ਸੰਘਰਸ਼ ਦੌਰਾਨ ਦਰਜ ਕੇਸ, ਟਰਮੀਨੇਸ਼ਨਾਂ/ਮੁਅਤਲੀਆਂ /ਬਦਲੀਆਂ/ ਆਰਜੀ ਡਿਊਟੀਆਂ ਤੇ ਵਿਕਟੇਮਾਈਜੇਸ਼ਨਾ ਰੱਦ ਕਰਕੇ ਦੋਸ਼ ਸੂਚੀਆਂ/ ਕਾਰਨ ਦੱਸੋ ਨੋਟਿਸ ਤੇ ਪੜਤਾਲਾਂ ਆਦਿ ਵਾਪਿਸ ਲਏ ਜਾਣ, 162 ਈ ਟੀ ਟੀ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਨੋਟਿਸ ਤਰੁੰਤ ਰੱਦ ਕੀਤਾ ਜਾਵੇ, ਰੈਸ਼ਨੇਲਾਇਜੇਸਨ ਕਰਦੇ ਸਮੇਂ ਅਧਿਆਪਕ ਜਥੇਬੰਦੀਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤੇ ਪ੍ਰਾਇਮਰੀ ਸਕੂਲ ਵਿੱਚ ਹਰ ਸਕੂਲ ਨੂੰ ਹੈੱਡ ਟੀਚਰ ਤੇ ਹਰ ਜਮਾਤ ਨੂੰ ਇਕ ਅਧਿਆਪਕ ਦਿੱਤਾ ਜਾਵੇ ਤੇ ਨਰਸਰੀ ਜਮਾਤਾਂ ਲਈ ਵੱਖਰੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ, ਸੀ ਐਚ ਟੀ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਮੰਨਿਆ ਜਾਵੇ, ਅਧਿਆਪਕਾਂ ਦੀ ਤਨਖਾਹ ਕਟੋਤੀ ਰੱਦ ਕੀਤੀ ਜਾਵੇ, ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਂਸਲੇ ਨੂੰ ਲਾਗੂ ਕੀਤਾ ਜਾਵੇ, ਤੇ ਪਰਖ ਕਾਲ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਪਿਕਟਸ ਸੁਸਾਇਟੀ ਵਿੱਚ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਕੇ ਤਨਖਾਹਾਂ ਤੇ ਭੱਤੇ ਦਿੱਤੇ ਜਾਣ, ਬੱਚਿਆਂ ਨੂੰ ਵਰਦੀਆਂ, ਕਿਤਾਬਾਂ, ਵਜ਼ੀਫਾ ਸਮੇਂ ਸਿਰ ਦਿੱਤਾ ਜਾਵੇ, ਬੱਚਿਆਂ ਤੋਂ ਲਈ ਜਾਂਦੀ ਪ੍ਰੀਖਿਆ ਫੀਸ ਲੈਣੀ ਬੰਦ ਕੀਤੀ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸਤਾਂ ਰਲੀਜ ਕੀਤੀਆਂ ਜਾਣ, ਸਕੂਲ ਗ੍ਰਾਟਾਂ ਵਿੱਚ ਵਾਧਾ ਕੀਤਾ ਜਾਵੇ ।ਇਸ ਸਮੇਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਸਿੱਖਿਆ ਮੰਤਰੀ ਵਲੋਂ ਉਪਰੋਕਤ ਮੰਗਾਂ ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਅਗਲੇ ਅੰਦੋਲਨ ਦਾ ਐਲਾਨ 14-15 ਦਸੰਬਰ ਨੂੰ ਮੁਹਾਲੀ ਵਿੱਚ ਹੋਣ ਵਾਲੇ ਜਨਰਲ ਕੌਂਸਲ ਦੇ ਅਜਲਾਸ ਵਿੱਚ ਕੀਤਾ ਜਾਵੇਗਾ। ਇਸ ਸਮੇਂ ਮੰਗਲ ਸਿੰਘ ਟਾਂਡਾ, ਕੁਲਵਿੰਦਰ ਸਿੰਘ ਮੁਕਤਸਰ, ਸੁਰਜੀਤ ਸਿੰਘ ਮੋਹਾਲੀ, ਗੁਰਵਿੰਦਰ ਸਿੰਘ ਸਸਕੌਰ, ਕੁਲਦੀਪ ਪੁਰੋਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਤੀਰਥ ਬਾਸੀ, ਸੁਨੀਲ ਕੁਮਾਰ, ਸਰਬਜੀਤ ਸਿੰਘ ਮੋਗਾ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਬਲਵਿੰਦਰ ਭੁੱਟੋ, ਕੁਲਵਿੰਦਰ ਸਿੰਘ, ਨੀਰਜ ਯਾਦਵ, ਜਸਵਿੰਦਰ ਸਿੰਘ, ਵਿਜੈ ਕੁਮਾਰ, ਕਰਨੈਲ ਸਿੰਘ ਰਾਹੋਂ, ਦੇਸ ਰਾਜ ਬੱਜੋਂ, ਗਣੇਸ਼ ਭਗਤ, ਕੁਲਦੀਪ ਕੌੜਾ, ਮੁਲਖ ਰਾਜ, ਰਾਜੇਸ਼ ਕੁਮਾਰ ਫਤਹਿਗੜ੍ਹ ਸਾਹਿਬ, ਸੰਦੀਪ ਕੁਮਾਰ ਰਾਜਪੁਰਾ, ਅਵਤਾਰਜੀਤ, ਸੁੱਚਾ ਸਿੰਘ ਟਰਪਈ ਆਦਿ ਅਧਿਆਪਕ ਆਗੂ ਹਾਜ਼ਰ ਸਨ।