ਕੰਪਿਊਟਰ ਅਧਿਆਪਕ ਯੁਨੀਅਨ ਸ਼.ਭ.ਸ.ਨਗਰ ਦੀ ਬਾਲਕ ਬਲਾਚੌਰ ਅਤੇ ਸੜੋਆ ਦੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੀ ਨੁੰਮਾਇੰਦਗੀ ਬਲਾਕ ਪ੍ਰਧਾਨ ਰਮਨ ਕੁਮਾਰ ਅਤੇ ਲਖਵਿੰਦਰ ਸਿੰਘ ਨੇ ਕੀਤੀ।ਇਸ ਵਿੱਚ ਜਿਲ੍ਹਾ ਕਮੇਟੀ ਨੇ ਉਚੇਚੇ ਤੋਰ ਤੇ ਭਾਗ ਲਿਆ। ਇਸ ਦੋਰਾਨ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਸਟੇਟ ਕਮੇਟੀ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਕੰਪਿਊਟਰ ਅੀਧਆਪਕ ਨੁੰ ਲਾਮਬੰਦ ਕੀਤਾ।ਉਨ੍ਹਾ ਦੱਸਿਆ ਕਿ ਸਰਕਾਰ ਵਲੋਂ ਉਨ੍ਹਾ ਦੀ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਜਿਸ ਕਾਰਨ ਅਧਿਆਪਕਾ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਸੇਵਾਵਾਂ ਰੈਗੂਲਰ ਹੋਣ ਦੇ ਬਾਵਜੂਦ ਵੀ ਬਣਦੇ ਲਾਭ ਨਹੀ ਦਿੱਤੇ ਜਾ ਰਹੇ ਜਿਸਦੇ ਰੋਸ ਵਜੋ ਕੰਪਿਊਟਰ ਅਧਿਆਪਕ ਯੁਨੀਅਨ ਪੰਜਾਬ ਵਲੋਂ ਦਸੰਬਰ ਮਹੀਨੇ ਜੋਨ ਵਾਈਜ ਰੈਲੀਆਂ ਕੀਤੀਆ ਜਾ ਰਹੀਆ ਹਨ।ਇਸ ਮੋਕੇ ਸਮ੍ਹੁੂਹ ਅਧਿਆਪਕਾ ਨੇ ਜੋਨਲ ਰੈਲੀ ਵਿੱਚ ਭਾਗ ਲੈਣ ਲਈ ਪ੍ਰਣ ਕੀਤਾ ਅਤੇ ਸੰਘਰਸ਼ ਹੋਰ ਤਿੱਖ ਕਰਨ ਲਈ ਵਚਨਵੱਧਤਾ ਦੁਹਰਾਈ।
ਇਸ ਮੋਕੇ ਰਾਜਵਿੰਦਰ ਲਾਖਾ , ਸੁਰਿੰਦਰ ਸਹਿਜਲ,ਵਾਸਦੇਵ ਚੋਧਰੀ,ਭੁਪਿੰਦਰ ਸਿੰਘ, ਅਮਰਜੀਤ , ਰਾਜੂ ਸੈਣੀ, ਨਛੱਤਰ ਸਿੰਘ, ਵਰੁਣ ਵਿਗ, ਮਨੋਜ ਕੁਮਾਰ, ਧਰਮਵੀਰ, ਜਸਵੀਰ ਕੁਮਾਰ, ਸੰਦੀਪ ਦੱਤਾ,ਪਰਦੀਪ ਕੁਮਾਰ,ਨਰੇਸ਼ ਕੁਮਾਰ, ਮੁਕੇਸ਼ ਕੁਮਾਰ, ਨੀਨਾ ਕੁਮਾਰੀ ਪੰਕਜ ਚੋਧਰੀ, ਹਾਜ਼ਰ ਸਨ।