ਨਵਾਂ ਸਹਿਰ 19 ਨਵੰਬਰ 2019: ਸਮਾਰਟ ਸਕੂਲ ਬਣਾਉਣ ਹਿੱਤ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿੰਘ ਵੱਲੋਂ ਸਕੂਲ ਮੁੱਖੀਆਂ, ਪੰਚਾਇਤਾਂ , ਸਕੂਲ ਮੇਨੈਜਮੈਂਟ ਕਮੇਟੀਆਂ ਅਤੇ ਦਾਨੀ ਸਜੱਨਾਂ ਨੂੰ ਪ੍ਰੇਰਿਤ ਕਰਨ ਹਿੱਤ ਅੱਜ ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਮਿਸ ਪੈਲੀ, ਕਟਵਾਰਾ ਕਲਾਂ, ਸਾਧੜਾ,ਜੈਨਪੁਰ, ਟੋਰੋਵਾਲ, ਕਰੀਮਪੁਰਚਾਹਵਾਲਾ, ਕਰੀਮਪੁਰਧਿਆਨੀ ,ਮੌਹਰ, ਸਹੁੰਗੜਾ,ਦਿਆਲ, ਅਤੇ ਸਹਸ ਚਾਂਦਪੁਰ ਰੁੜਕੀ,ਕੁੱਕੜਸੂਹਾ, ਚੰਦਿਆਣੀ ਖੁਰਦ, ਦੇ ਪਿੰਡਾ ਦੇ ਸਕੂਲ ਮੁੱਖੀਆਂ ਅਤੇ ਪੰਚਾਇਤ ਮੈਂਬਰਾਂ/ਨਗਰ ਨਿਵਾਸੀਆਂ ਨੇ ਹਿੱਸਾ ਲਿਆ।ਬੈਠਕ ਨੂੰ ਸੰਬੋਧਨ ਕਰਦਿਆ ਜਿਲ੍ਹਾ ਸਿੱਖਿਆ ਅਫਸਰ ਹਰਚਰਨ ਸਿੰਘ ਨੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ , ਈ-ਕੰਨਟੈਂਟ ਦੀ ਵਰਤੋਂ ਕਰਨ, ਅਠੱਵੀ,ਦਸਵੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਤਿਆਰ ਕਰਨ ਅਤੇ ਸ਼ਤ ਪ੍ਰਤੀਅਤ ਨਤੀਜੇ ਨੂੰ ਯਕੀਨੀ ਬਨਾਉਣ ਲਈ ਵਿਸ਼ਾਵਾਰ ਯੋਜਨਾਂਬੰਦੀ ਕਰਨ ਸਬੰਧੀ ਜਰੂਰੀ ਨੁਕਤੇ ਸਕੂਲ ਮੁੱਖੀਆਂ ਨਾਲ ਸਾਂਝੇ ਕੀਤੇ।ਇਸ ਮੌਕੇ ਰਘਵੀਰ ਸਿੰਘ ਕਟਾਰੀਆ ਮੁੱਖ ਅਧਿਆਪਕ ਪੋਜੇਵਾਲ,ਡਿਸਟ੍ਰਿਕ ਸਮਾਰਟ ਸਕੂਲ ਮੈਂਟਰ ਰਜਨੀਸ਼ ਕੁਮਾਰ,ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਪ੍ਰਮੋਦ ਭਾਰਤੀ ਅਤੇ ਨਿਰਮਲ ਸਿੰਘ ਨੇ ਵੀ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ , ਬਾਲਾ ਵਰਕ, ਸਮਾਰਟ ਕਲਾਸ ਰੂਮ ਤਿਆਰ ਕਰਕੇ ਈ.ਕੰਟੈਂਟ ਦੀ ਵਰਤੋਂ ਨੂੰ ਯਕੀਨੀ ਬਨਾਏ ਜਾਣ, ਸੋਸ਼ਲ ਮੀਡੀਆ ਦੀ ਉਚਿਤ ਵਰਤੋਂ ਕਰਦਿਆਂ ਵੱਖ-ਵੱਖ ਵਿਸਿਆਂ ਦੀ ਪੜਾਈ ਵਿੱਚ ਗੁਣਤਾਮਕ ਸੁਧਾਰ ਲਿਆਉਣ ਅਤੇ ਅੱਠਵੀ,ਦਸਵੀਂ ਅਤੇ ਬਾਰਵੀਂ ਜਮਾਤ ਦੇ ੧੦੦ ਫੀਸਦੀ ਨਤੀਜਿਆਂ ਨੂੰਂ ਯਕੀਨੀ ਬਨਾਉਣ ਲਈ ਮਾਇਕ੍ਰੋ ਪਲਾਨਿੰਗ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਤਿਲਕ ਰਾਜ ਸੂਦ ਸਰਪੰਚ ਆਲੋਵਾਲ,ਬਿੰਦਰ ਕੁਮਾਰ ਸਰਪੰਚ ਚਾਂਦਪੁਰ ਰੁੜਕੀ, ਜਸਵਿੰਦਰ ਕੌਰ ਸਰਪੰਚ ਕਰੀਮਪੁਰਧਿਆਨੀ,ਸਤਿੰਦਰ ਕੁਮਾਰ ਸਾਬਕਾ ਸਰਪੰਚ, ਸੁਖਪਾਲ ਦਾਸ ਮੁੱਖ ਅਧਿਆਪਕ, ਅਦਿ ਸਮੇਤ ਸਮੂਹ ਸਕੂਲ ਮੁੱਖੀ ਤੇ ਪਤਵੰਤੇ ਹਾਜਰ ਸਨ।