ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਭਾਰਤੀ ਹਾਈ ਕਮਿਸ਼ਨਰ ਦੇ ਨਾਲ।
ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਨਾਲ ਕੀਤੀ ਵਿਚਾਰ ਚਰਚਾ
ਔਕਲੈਂਡ 20 ਨਵੰਬਰ 2019: ਅੱਜ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਇਆਨ ਲੀਸ ਗਾਲੋਵੇਅ ਨੇ ਅੱਜ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਦੇ ਨਾਲ ਇਮੀਗ੍ਰੇਸ਼ਨ ਮਸਲਿਆਂ ਦੇ ਉਤੇ ਵਿਚਾਰ ਕੀਤੀ। ਇਸ ਵਿਚਾਰ ਚਰਚਾ ਦੇ ਵਿਚ ਵਿਆਹ ਵਾਲਾ ਵੀਜ਼ਾ, ਵਰਕ ਵੀਜ਼ਾ ਅਤੇ ਸਟੂਡੈਂਟ ਵੀਜੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਮੰਤਰੀ ਸਾਹਿਬ ਨੇ ਭਾਰਤੀ ਹਾਈ ਕਮਿਸ਼ਨਰ ਦੇ ਨਾਲ ਆਪਣੀ ਤਸਵੀਰ ਵੀ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ ਅਤੇ ਖੁਸ਼ੀ-ਖੁਸ਼ੀ ਲਿਖਿਆ ਹੈ ਕਿ ਨਿਊਜ਼ੀਲੈਂਡ ਅਤੇ ਇੰਡੀਆ ਰਿਲੇਸ਼ਨਸ਼ਿੱਪ ਬਹੁਤ ਤਾਕਤਵਾਰ ਹੈ ਅਤੇ ਅਸੀਂ ਲੋਕਾਂ ਦੀ ਭਲਾਈ ਲਈ ਇਕੱਠੇ ਕੰਮ ਕਰ ਰਹੇ ਹਾਂ।
ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਵੀਜ਼ਿਆਂ ਦੇ ਵਿਚ ਵਰਤੀ ਜਾ ਰਹੀ ਢਿੱਲ ਮੱਠ ਅਤੇ ਬਿਨ੍ਹਾਂ ਵਜ੍ਹਾ ਲਗਾਈਆਂ ਜਾ ਰਹੀਆਂ ਸ਼ਰਤਾਂ ਦੇ ਨਾਲ ਸਥਾਨਕ ਮੀਡੀਆ ਵੀ ਸਰਗਰਮ ਸੀ, ਵਿਰੋਧ ਪ੍ਰਦਰਸ਼ਨ, ਵਿਰੋਧ ਰੈਲੀਆਂ ਅਤੇ ਵਿਸ਼ੇਸ਼ ਬੈਠਕਾਂ ਵੀ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਨੇ ਇਮੀਗ੍ਰੇਸ਼ਨ ਦਾ ਧਿਆਨ ਇਸ ਪਾਸੇ ਖਿੱਚਿਆ ਲਗਦਾ ਹੈ।