← ਪਿਛੇ ਪਰਤੋ
ਕਪੂਰਥਲਾ, 20 ਨਬੰਬਰ 2019 - ਹਲਕਾ ਭੁਲੱਥ ਚ ਪੈਂਦੇ ਪਿੰਡ ਰਾਏਪੁਰ ਅਰਾਈਆ (ਕਪੂਰਥਲਾ) ਵਿਖੇ ਪਿੰਡ ਦੀ ਸਰਕਾਰੀ ਜ਼ਮੀਨ 'ਤੇ ਭਰਤ ਪਾਉਣ ਲਈ ਲਿਆਦੀ ਮਿੱਟੀ 'ਚ ਤਿੰਨ ਬੰਬ ਮਿਲਣ ਨਾਲ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੇ ਥਾਣਾ ਢਿਲਵਾਂ ਦੇ ਮੁੱਖੀ ਆਪਣੀ ਪੂਰੀ ਟੀਮ ਸਮੇਤ ਪੁੱਜੇ। ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਬੰਬ ਹੀ ਹਨ ਪਰ ਕਬਾੜ ਹੋ ਚੁੱਕੇ ਹਨ। ਮੌਕੇ 'ਤੇ ਬੰਬ ਸਕਵਾਇਡ ਨੂੰ ਵੀ ਬੁਲਾ ਲਿਆ ਗਿਆ ਸੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਵੀ ਜਾਂਚ ਕਰ ਰਹੀ ਹੈ ਕਿ ਮਿੱਟੀ ਕਿੱਥੋਂ ਲਿਆਂਦੀ ਗਈ ਹੈ।
Total Responses : 108