← ਪਿਛੇ ਪਰਤੋ
ਬਟਾਲਾ, 20 ਨਵੰਬਰ 2019 - ਬਟਾਲਾ ਦੇ ਪਿੰਡ ਗੁਜਰਪੁਰਾ 'ਚ ਅਤਿ ਦੁਖਦਾਈ ਘਟਨਾ ਸਾਹਣਮੇ ਆਈ ਹੈ ਜਿੱਥੇ ਆਰਥਿਕ ਤੰਗੀ ਦੇ ਕਾਰਨ ਪਿਓ-ਪੁੱਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਦਲਿਤ ਪਰਿਵਾਰ ਨਾਲ ਸਬੰਧਿਤ ਹਨ। ਪਿਤਾ ਦੀ ਪਹਿਚਾਣ ਤ੍ਰਿਲੋਕ ਸਿੰਘ ਅਤੇ ਪੁੱਤ ਦੀ ਪਹਿਚਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਨੇ ਆਰਥਿਕ ਤੰਗੀ ਦੇ ਕਾਰਨ ਸਲਫਾਸ ਖਾ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਵੱਲੋਂ ਸਿਵਲ ਹਸਪਤਾਲ 'ਚ ਦੋਵਾਂ ਦਾ ਪੋਸਟਮਾਰਟਮ ਕਰਵਾਇਆ ਗਿਆ।
Total Responses : 108