← ਪਿਛੇ ਪਰਤੋ
ਜ਼ੀਰਕਪੁਰ, 20 ਨਵੰਬਰ 2019 - ਜ਼ੀਰਕਪੁਰ ਦੇ ਪਿੰਡ ਛੱਤ 'ਚ ਵਿਆਹ ਵਾਲੇ ਹੀ ਦਿਨ ਲਾੜੇ ਦੀ ਮੌਤ ਹੋਣ ਦਾ ਬੇਹੱਦ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਸਲ 'ਚ ਜਿਵੇਂ ਹੀ ਪਰਿਵਾਰ ਵਾਲੇ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਵਾਲੀ ਰਾਤ ਨੂੰ ਪਾਰਟੀ ਖਤਮ ਕਰ ਕੇ ਹਟੇ ਸਨ ਤਾਂ ਲਾੜੇ ਦੇ ਦੋਸਤ ਲਾੜੇ ਨੂੰ ਆਪਣੇ ਨਾਲ ਗੱਡੀ 'ਚ ਕਿਤੇ ਲੈ ਗਏ ਪਰ ਰਸਤੇ 'ਚ ਹੀ ਉਨ੍ਹਾਂ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ, ਜਿਸ 'ਚ ਲਾੜੇ ਦੀ ਮੌਤ ਹੋ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ। ਜਦੋਂ ਕਿ ਲਾੜੇ ਦੇ ਦੋਵਾਂ ਦੋਸਤਾਂ ਨੂੰ ਗੰਭੀਰ ਹਾਲਤ 'ਚ ਜੀਰਕਪੁਰ ਦੇ ਐੱਮ ਕੇਅਰ ਹਸਪਤਾਲ ਭਰਤੀ ਕਰਵਾਇਆ ਜਿਸ ਤੋਂ ਬਾਅਦ ਦੋਵਾਂ ਦੋਸਤਾਂ ਦੀ ਹਾਲਤ ਖਰਾਬ ਹੋਣ ਕਾਰਨ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੀ.ਜੀ.ਆਈ 'ਚ ਰੈਫਰ ਕਰ ਦਿੱਤਾ ਗਿਆ। ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 189