← ਪਿਛੇ ਪਰਤੋ
ਖੰਨਾ, 20 ਨਵੰਬਰ 2019 - ਬੀਤੇ ਦਿਨ ਖੰਨਾ ਦੇ ਪਿੰਡ ਭੁਮਦੀ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਜਸਵੀਰ ਕੌਰ ਨਾਮੀ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਣਮੇ ਆਇਆ ਸੀ। ਪੁਲਿਸ ਵੱਲੋਂ ਕਤਲ ਦੇ ਇਸ ਮਾਮਲੇ ਨੂੰ ਹੱਲ ਕਰਦਿਆਂ ਖੰਨਾ ਦੇ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕ ਔਰਤ ਦੀ ਸੱਸ ਅਤੇ 3 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਹੀ ਕਤਲ ਦੀ ਵਾਰਦਾਤ ਨੂੰ ਅੰਜਾਣ ਦੇਣ ਮੌਕੇ ਹੀ ਪਿੰਡ ਵਾਲਿਆਂ ਨੇ ਇੱਕ ਮੁਲਜ਼ਮ ਨੂੰ ਫੜ ਲਿਆ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਸੱਸ ਹਰਜਿੰਦਰ ਕੌਰ ਨੇ ਇਕ ਲੱਖ ਦੀ ਸੁਪਾਰੀ ਦੇ ਆਪਣੇ ਹੀ ਇਕ ਰਿਸ਼ਤੇਦਾਰ ਤੋਂ ਇਹ ਕਤਲ ਕਰਵਾਇਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਰਜਿਮਦਰ ਕੌਰ ਵੱਲੋਂ ਸ਼ੱਕ ਦੇ ਆਧਾਰ 'ਤੇ ਆਪਣੀ ਨੂੰਹ ਦਾ ਕਤਲ ਕਰਵਾਇਆ ਸੀ ਉਸ ਨੂੰ ਸ਼ੱਕ ਸੀ ਕਿ ਉਸਦੀ ਨੂੰਹ ਨੇ ਹੀ ਉਸ ਦੇ ਪੁੱਤ ਦਾ ਕਤਲ ਕਰਵਾਇਆ ਸੀ।
Total Responses : 107