ਸਰੀ, ਕੈਨੇਡਾ 20 ਨਵੰਬਰ 2019 : ਕੈਨੇਡਾ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੀ ਲੜਾਈ-ਝਗੜੇ ਦੀ ਸ਼ਰਮਨਾਕ ਵੀਡੀਓ ਵਾਇਰਲ ਹੋ ਰਹੀ ਹੈ। ਪੜਾਈ ਦੇ ਨਾਮ ਤੇ ਮਾਂ-ਬਾਪ ਦਾ ਲਹੂ ਨਿਚੋੜ ਕੇ ਬਾਪੂ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕਣ ਲਈ ਮਜਬੂਰ ਕਰਕੇ, ਫਿਰ ਇਹ ਨੌਜਵਾਨ, ਵਿਦਿਆਰਥੀ ਦੇ ਰੂਪ ਕੈਨੇਡਾ ਪਹੁੰਚੇ ਸਨ। ਉੱਥੇ ਜਾ ਕੇ ਜੇਕਰ ਸ਼ਰਾਬ ਪੀ ਕੇ ਲੜਾਈ-ਝਗੜਾ ਹੀ ਕਰਨਾ ਸੀ ਤਾਂ ਫਿਰ ਵਿਦੇਸ਼ਾਂ 'ਚ ਲੱਖਾਂ ਰੁਪਏ ਖ਼ਰਚ ਕਰਕੇ ਜਾਣ ਦੀ ਲੋੜ ਨਹੀਂ ਪੰਜਾਬ ਦੇ ਹਰ ਮੋੜ ਤੇ ਸ਼ਰਾਬ ਦਾ ਠੇਕਾ ਹੈ। ਗੁੰਡਾਗਰਦੀ ਕਰ ਰਹੇ ਜਿਸ ਨੌਜਵਾਨ ਦੇ ਮਾਂ-ਬਾਪ ਕੋਲ਼ ਇਹ ਵੀਡੀਓ ਪਹੁੰਚੇਗੀ ਯਾ ਜਿਸ ਦਾ ਪੁੱਤ ਡਿਪੋਰਟ ਹੋ ਕੇ ਖ਼ਾਲੀ ਹੱਥ ਘਰ ਪਰਤ ਰਿਹਾ ਹੈ ਉਨ੍ਹਾਂ ਮਾਪਿਆਂ ਦੀ ਰੀਡ ਦੀ ਹੱਡੀ ਕਦੇ ਸਿੱਧੀ ਨਹੀਂ ਹੋ ਸਕਦੀ ਕਿਉਂਕਿ ਕਰਜ਼ੇ ਅਤੇ ਨਮੋਸ਼ੀ ਦਾ ਪੰਡ ਹੁੰਦੀ ਹੀ ਭਾਰੀ ਹੈ
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://youtu.be/_LvtDvLhfzs