← ਪਿਛੇ ਪਰਤੋ
ਪਾਕਿਸਤਾਨ ਮੁੜ ਤੋਂ ਯੂਨੈਸਕੋ ਦੇ ਕਾਰਜਕਾਰੀ ਬੋਰਡ ਦਾ ਮੈਂਬਰ ਚੁਣਿਆ ਗਿਆ ਇਸਲਾਮਾਬਾਦ, 21 ਨਵੰਬਰ, 2019 : ਪਾਕਿਸਤਾਨ ਫਿਰ ਤੋਂ ਯੂਨੈਕਸੋ ਦੇ ਕਾਰਜਕਾਰੀ ਬੋਰਡ ਦਾ ਮੈਂਬਰ ਚੁਣਿਆ ਗਿਆ ਹੈ। ਪੈਰਿਸ ਵਿਚ ਹੋਈ ਚੋਣ ਦੌਰਾਨ ਪਾਕਿਸਤਾਨ ਨੇ 154 ਵੋਟਾਂ ਹਾਸਲ ਕੀਤੀਆਂ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਟਵੀਟ ਰਾਹੀਂ ਆਖਿਆ ਕਿ ਇਹ ਸਫਲਤਾ ਇਕ ਵਾਰ ਫਿਰ ਕੌਮਾਂਤਰੀ ਭਾਈਚਾਰੇ ਵੱਲੋਂ ਪਾਕਿਸਤਾਨ 'ਤੇ ਪ੍ਰਗਟਾਏ ਵਿਸ਼ਵਾਸ ਅਤੇ ਸਾਡੇ ਵੱਲੋਂ ਯੂਨੈਕਸੋ ਦੇ ਅਹਿਮ ਕੰਮ ਵਾਸਤੇ ਪਾਏ ਯੋਗਦਾਨ ਦੀ ਪੁਸ਼ਟੀ ਕਰਦੀ ਹੈ।
Total Responses : 189