← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਮਾਨਾਂਵਾਲਾ, 21 ਨਵੰਬਰ 2019 : ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।। ਜਾਣਕਾਰੀ ਅਨੁਸਾਰ ਰਾਤ ਨੂੰ ਪਈ ਭਾਰੀ ਧੁੰਦ ਦਾ ਫ਼ਾਇਦਾ ਚੁੱਕਦਿਆਂ ਚੋਰਾਂ ਨੇ ਬਹੁਤ ਆਸਾਨੀ ਨਾਲ ਸ਼ਟਰ ਦੇ ਜਿੰਦਰੇ ਤੋੜੇ। ਫਿਰ ਉਨ•ਾਂ ਨੇ ਏ. ਟੀ. ਐੱਮ. ਨੂੰ ਗੈਰ ਕਟਰ ਦੀ ਮਦਦ ਨਾਲ ਕੱਟਿਆ ਅਤੇ ਇਸ 'ਚ ਪਈ ਨਕਦੀ ਨੂੰ ਲੈ ਕੇ ਉਹ ਰਫ਼ੂ-ਚੱਕਰ ਹੋ ਗਏ।। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਵੀ ਸੱਦੀ ਗਈ ਹੈ।
Total Responses : 108