← ਪਿਛੇ ਪਰਤੋ
ਬਰਨਾਲਾ, 21 ਨਵੰਬਰ 2019: ਸਿਵਲ ਹਸਪਤਾਲ ਬਰਨਾਲਾ ਦੇ ਵਾਰਡ ਨੰਬਰ 3 ਦੇ ਬਾਥਰੂਮ ਵਿਚੋਂ ਇੱਕ 20-25 ਸਾਲ ਦੇ ਅਣਪਛਾਤੇ ਮੋਨੇ ਨੌਜਵਾਨ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਬਰਨਾਲਾ ਦੇ ਡੈੱਡ ਹਾਊਸ ਵਿਚ ਰੱਖਿਆ ਗਿਆ ਹੈ। ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਸਦਾ ਕੱਦ ਤਕਰੀਬਨ 5 ਫੁੱਟ 8 ਇੰਚ ਹੈ ਜਿਸ ਦੇ ਨੀਲੇ ਰੰਗ ਦੀ ਜੈਕੇਟ ਅਤੇ ਫਿਲਾ ਕੰਪਨੀ ਦੀ ਚਿੱਟੇ ਰੰਗ ਟੀ-ਸ਼ਰਟ ਪਹਿਨੀ ਹੋਈ ਸੀ। ਉਨਾਂ ਕਿਹਾ ਕਿ ਮਿ੍ਰਤਕ ਨੌਜਵਾਨ ਦੀ ਦਾੜੀ ਤੇ ਕੇਸ ਕੱਟਵੇਂ ਸਨ ਅਤੇ ਉਸਦਾ ਰੰਗ ਕਣਕਵੰਨਾ ਸੀ। ਉਨਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਮਿ੍ਰਤਕ ਨੌਜਵਾਨ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਬਰਨਾਲਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਥਾਣਾ ਸਿਟੀ ਬਰਨਾਲਾ ਦੇ ਮੁੱਖ ਥਾਣਾ ਅਫ਼ਸਰ ਨਾਲ 75081-79014, ਤਫ਼ਤੀਸ਼ੀ ਅਫ਼ਸਰ ਨਾਲ 97792-00741 ਅਤੇ ਥਾਣਾ ਸਿਟੀ ਬਰਨਾਲਾ ਦੇ ਮੁੱਖ ਮੁਨਸ਼ੀ ਨਾਲ 86999-87805 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Total Responses : 108