ਪੰਜਾਬੀ ਗਾਇਕ ਐਲੀ ਮਾਂਗਟ ਫਿਰ ਵਿਵਾਦਾਂ ਚ, ਦੋਸਤ ਦੇ ਜਨਮਦਿਨ ਪਾਰਟੀ ਚ ਕੀਤੇ ਫਾਇਰ, ਮਾਮਲਾ ਦਰਜ
ਸੰਜੀਵ ਸੂਦ
ਲੁਧਿਆਣਾ, 21 ਨਵੰਬਰ, 2019 :ਅਕਸਰ ਹੀ ਸੁਰਖੀਆਂ ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਚ ਘਿਰ ਗਏ ਹਨ Í ਹਾਲੀ ਦੇ ਵਿੱਚ ਲੁਧਿਆਣਾ ਦੇ ਇੱਕ ਪਿੰਡ ਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮਦਿਨ ਪਾਰਟੀ ਚ ਐਲੀ ਮਾਂਗਟ ਨੇ ਦੋਨਾਲੀ ਦੇ ਨਾਲ ਦੋ ਫਾਇਰ ਕਰ ਦਿੱਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ Í.ਧਿਆਣਾ ਪੁਲੀਸ ਨੇ ਐਲੀ ਮਾਂਗਟ ਅਤੇ ਦੋ ਹੋਰ ਸਾਥੀਆਂ ਤੇ ਮਾਮਲਾ ਦਰਜ ਕਰ ਲਿਆ ਹੈ Í
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਪਾਰਟੀ ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ ਤੇ ਦੋ ਫਾਇਰ ਕੀਤੇ ਜਿਸ ਸੰਬੰਧੀ ਸਾਹਨੇਵਾਲ ਪੁਲਸ ਸਟੇਸ਼ਨ ਚ ਐਫਆਈਆਰ ਨੰਬਰ 275 ਦਰਜ ਹੋਈ ਹੈ Í ਉਨ੍ਹਾਂ ਕਿਹਾ ਕਿ ਮਾਮਲੇ ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ Í
ਐਲੀ ਮਾਂਗਟ ਦੀ ਗੋਲ਼ੀਆਂ ਚਲਾਉਂਦਿਆਂ ਦੀ ਵਾਇਰਲ ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://youtu.be/i1VgZEiBC14