ਮੈਲਬਰਨ, 21 ਨਵੰਬਰ 2019 - ਕਰੇਗੀਬਰਨ ਫਾਲਕਨ ਹਾਕੀ ਕਲੱਬ ਵਲੋਂ ਹਿਓੂਮ ਹਾਕੀ ਕਲੱਬ ਦੇ ਮੈਦਾਨ ਵਿੱਚ ਕਰਵਾਏ ਗਏ "ਦਿਵਾਲੀ ਬੰਦੀ ਛੋੜ ਹਾਕੀ ਕੱਪ "ਦੇ ਫਾਈਨਲ ਵਿੱਚ ਮੈਲਬਰਨ ਸਿੱਖ ਯੂਨਾਇਟਡ ਹਾਕੀ ਕਲੱਬ ਨੇ ਓਂਜੀ ਪੰਜਾਬੀ ਕਲੱਬ ਨੂੰ 1-1 ਦੀ ਬਰਾਬਰੀ ਬਾਅਦ ਪਨੈਲਟੀ ਸੂਟ ਆਓੂਟ ਵਿੱਚ 2-1 ਗੋਲਾ ਨਾਲ ਹਰਾਕੇ ਚੈਂਪੀਅਨ ਬਨਣ ਦਾ ਮਾਣ ਹਾਸਲ ਕੀਤਾ।
ਮੈਲਬਰਨ ਤੋਂ ਨਵਦੀਪ ਸਿੰਘ ਬੱਲ ਦੀ ਜਾਣਕਾਰੀ ਮੁਤਾਬਿਕ ਫਾਈਨਲ ਮੁਕਾਬਲੇ ਵਿੱਚ ਦੋਹਾਂ ਟੀਮਾਂ ਨੇ ਲਾਜਵਾਬ ਹਾਕੀ ਖੇਡੀ ਹਾਲਾਂਕਿ ਲੀਗ ਮੈਚ ਵਿੱਚ ਮੈਲਬਰਨ ਸਿੱਖ ਯੂਨਾਇਟਡ ਕਲੱਬ ਓਂਜੀ ਪੰਜਾਬੀ ਕਲੱਬ ਤੋਂ 6-0 ਨਾਲ ਜੇਤੂ ਰਿਹਾ ਸੀ। ਪੂਰੇ ਮੈਚ ਦੌਰਾਨ ਚੰਨੀ ਢਿੱਲੋਂ ,ਪ੍ਰਭਜੀਤ, ਲੌਰਿੰਸ, ਮਦੱਸਰ ਅਬਾਸ, ਰਵੀ ਸੇਰ ਸਿੰਘ, ਗੁਰਜੋਤ ਸਿੰਘ , ਜੱਗੀ ਸੰਧੂ , ਜਰਨੈਲ ਸਿੰਘ ਨਾਮਧਾਰੀ ,ਗੁਰਿੰਦਰ ਸਿੰਘ ,ਹੈਰੀ ਧਾਲੀਵਾਲ, ਨਬੀ ਸੰਧੂ ਆਦਿ ਨੇ ਵਧੀਆ ਖੇਡ ਦਾ ਵਿਖਾਵਾ ਕੀਤਾ।
ਟੀਮ ਦੇ ਕੋਚ ਨਰਾਇਣ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆ ਅਤੇ ਆਖਿਆ ਕਿ ਪੰਜਾਬੀਆਂ ਨੇ ਆਸਟਰੇਲੀਆ ਵਿੱਚ ਆਪਣੀ ਹਾਕੀ ਸ਼ੈਲੀ ਨੂੰ ਜਿੰਦਾ ਰੱਖਿਆ ਹੋਇਆ ਹੈ। ਇੱਕ ਹੋਰ ਪ੍ਰਦਰਸ਼ਨੀ ਮੈਚ ਵਿੱਚ ਕਰੇਗੀਬਰਨ ਫਾਲਕਨ ਹਾਕੀ ਕਲੱਬ ਨੇ ਵਿਕਟੋਰੀਆ ਪੁਲਿਸ ਨੂੰ ਸੂਟ ਆਊਟ 'ਤੇ ਹਰਾਇਆ। ਜੇਤੂ ਟੀਮਾਂ ਨੂੰ ਏਿਨਾਮਾ ਦੀ ਵੰਡ ਕਮਲਜੀਤ ਸਿੰਘ ਕਾਹਮਾਂ ਰਨਰ ਅੱਪ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੋਰਾਂ ਨੇ ਕੀਤੀ ।